ਸਪਾ ‘ਪਰਿਵਾਰ ਕੇਂਦਰਿਤ’, ਕਾਂਗਰਸ ਨਾਲ ਗਠਜੋੜ ਮੌਕਾਪ੍ਰਸਤੀ : ਨਾਇਡੂ

ਇਲਾਹਾਬਾਦ, 16 ਫਰਵਰੀ (ਸ.ਬ.) ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਐਮ. ਵੈਂਕਈਆ ਨਾਇਡੂ ਨੇ ਰਾਜ ਵਿੱਚ ਸੱਤਾਧਾਰੀ ਸਮਾਜਵਾਦੀ ਪਾਰਟੀ ਤੇ ਪਰਿਵਾਰ    ਕੇਂਦਰਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਕਾਂਗਰਸ ਨਾਲ ਉਸ ਦੇ ਗਠਜੋੜ ਨੂੰ ‘ਅਨੈਤਿਕ’ ਅਤੇ ‘ਮੌਕਾਪ੍ਰਸਤੀ’ ਕਰਾਰ ਦਿੱਤਾ| ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਸਰਕਾਰ ਹਰ ਮੋਰਚੇ ਤੇ ਅਸਫਲ ਰਹੀ ਹੈ| ਸਪਾ ਨੂੰ ਪੰਜ ਸਾਲ ਪਹਿਲਾਂ ਭਾਰੀ ਬਹੁਮਤ ਨਾਲ ਸੱਤਾ ਮਿਲੀ ਪਰ ਕੇਂਦਰਿਤ ਹੋ ਕੇ ਕੰਮ ਕਰਨ ਦੇ ਉਸ ਦੇ ਰਵੱਈਏ ਦੇ ਕਾਰਨ ਲੋਕਾਂ ਦੀ ਸੇਵਾ ਦਾ ਮੌਕਾ ਵਿਅਰਥ ਹੋ ਗਿਆ| ਅੱਜ ਵੋਟਰ ਖੁਦ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ|
ਮੰਤਰੀ ਨੇ ਕਿਹਾ ਕਿ ਸਪਾ ਨੂੰ ਜਦੋਂ ਇਹ ਸਮਝ ਵਿੱਚ ਆਇਆ ਕਿ ਉਸ ਨੇ ਲੋਕਾਂ ਦਾ ਭਰੋਸਾ ਖੋ ਦਿੱਤਾ ਹੈ ਅਤੇ ਰਾਜ ਦੇ ਮੌਜੂਦਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਇਹ ਦੇਖਣ ਨੂੰ ਮਿਲੇਗਾ ਤਾਂ ਉਸ ਨੇ ਕਾਂਗਰਸ ਨਾਲ ਗਠਜੋੜ ਕਰ ਲਿਆ| ਇਹ ਅਨੈਤਿਕ ਅਤੇ ਮੌਕਾਪ੍ਰਸਤ ਗਠਜੋੜ ਲੋਕਾਂ ਨੂੰ ਧੋਖਾ ਦੇਣ ਵਿੱਚ ਸਫਲ ਨਹੀਂ ਹੋ    ਪਾਵੇਗਾ|

Leave a Reply

Your email address will not be published. Required fields are marked *