ਸਪਾ ਵਿਧਾਇਕ ਦੇ ਗਨਮੈਨ ਦੇ ਖਾਤੇ ਵਿੱਚ ਆਏ ਇਕ ਅਰਬ ਰੁਪਏ

ਕਾਨਪੁਰ, 4 ਜਨਵਰੀ (ਸ.ਬ.)  ਉਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ਵਿੱਚ ਸਥਿਤ ਵਿਧਾਨ ਸਭਾ ਦੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਇਰਫਾਨ ਸੋਲੰਕੀ ਦੇ ਗਨਮੈਨ ਗੁਲਾਮ ਰਿਜਵੀ ਦੇ ਅਕਾਊਂਟ ਵਿੱਚ ਅਚਾਨਕ ਲਗਭਗ ਇਕ ਅਰਬ ਰੁਪਏ (99 ਕਰੋੜ 99 ਲੱਖ) ਆਉਣ ਨਾਲ ਹੜਕੰਪ ਮੱਚ ਗਿਆ| ਸਪਾ ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਨਮੈਨ ਸ਼ਾਮ ਵਿੱਚ ਏ. ਟੀ. ਐਮ. ਬਕਾਇਆ ਦੇਖਣ ਗਿਆ ਤਾਂ ਆਪਣੇ ਅਕਾਊਂਟ ਵਿੱਚ ਪਈ ਰਾਸ਼ੀ ਨੂੰ ਦੇਖ ਉਹ ਹੈਰਾਨ ਰਹਿ ਗਿਆ| ਉਸ ਦੇ ਖਾਤੇ ਵਿੱਚ 999902724.00  ਰੁਪਏ ਬਕਾਇਆ ਸੀ|
ਜਾਣਕਾਰੀ ਮੁਤਾਬਕ ਵਿਧਾਇਕ ਇਰਫਾਨ ਸੋਲੰਕੀ ਨੇ ਦੱਸਿਆ ਕਿ ਆਪਣੇ ਅਕਾਊਂਟ ਵਿੱਚ ਇੰਨਾ ਪੈਸਾ ਦੇਖ ਗਨਮੈਨ ਦੇ ਹੋਸ਼ ਉੱਡ ਗਏ ਅਤੇ ਉਸ ਨੇ ਇਸ ਗੱਲ ਦੀ ਸੂਚਨਾ ਸਾਨੂੰ ਦਿੱਤੀ| ਸੂਚਨਾ ਮਿਲਣ ਦੇ ਤੁਰੰਤ ਬਾਅਦ ਵਿਧਾਇਕ ਆਪਣੇ ਗਨਮੈਨ ਨਾਲ ਡੀ. ਐਮ. ਕੌਸ਼ਲ ਕਿਸ਼ੋਰ ਸ਼ਰਮਾ ਦੇ ਕੋਲ ਗਏ| ਇਰਫਾਨ ਨੇ ਡੀ. ਐਮ. ਨੂੰ ਇਕ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਹੈ| ਉਥੇ ਡੀ. ਐਮ. ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਗੱਲ ਦੀ ਜਾਣਕਾਰੀ ਆਰ. ਬੀ. ਆਈ. ਦੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ| ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *