ਸਪੀਡ ਬਰੇਕਰ ਬਨਾਉਣ ਦੀ ਮੰਗ

ਐਸ. ਏ. ਐਸ ਨਗਰ, 30 ਦਸੰਬਰ (ਸ.ਬ.) ਵਾਰਡ ਨੰਬਰ 12, ਘੁਮਿਆਰਾ ਵਾਲਾ ਮੁਹੱਲਾ ਦੇ ਵਸਨੀਕਾਂ ਨੇ ਈਓ ਨਗਰ ਕੌਂਸਲ ਖਰੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਮੁਹਲੇ ਦੀ ਸੜਕ ਉਪਰ ਸਪੀਡ ਬਰੇਕਰ ਬਨਾਏ ਜਾਣ|
ਇਸ ਪੱਤਰ ਵਿੱਚ ਜਗਜੀਤ ਸਿੰਘ, ਪਰਮਜੀਤ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ ਬੇਦੀ, ਰਣਦੀਪ ਗੁਪਤਾ ਨੇ ਲਿਖਿਆ ਹੈ ਕਿ ਇਸ ਸੜਕ ਉਪਰ ਆਵਾਜਾਈ ਬਹੁਤ ਹੈ ਅਤੇ ਨੌਜਵਾਨ ਬਹੁਤ ਤੇਜ ਰਫਤਾਰ ਨਾਲ ਮੋਟਰਸਾਈਕਲ ਲੈ ਕੇ ਜਾਂਦੇ ਹਨ ਅਤੇ ਇਸ ਲਈ ਇਥੇ ਸੜਕ ਉਪਰ ਸਪੀਡ ਬਰੇਕਰ ਬਣਾਏ ਜਾਣ|

Leave a Reply

Your email address will not be published. Required fields are marked *