ਸਪੇਨ: ਟਰੇਨ ਹਾਦਸੇ ਵਿੱਚ 41 ਵਿਅਕਤੀ ਜ਼ਖਮੀ

ਮੈਡ੍ਰਿਡ, 23 ਦਸੰਬਰ (ਸ.ਬ.) ਸਪੇਨ ਦੇ ਸ਼ਹਿਰ ਮੈਡ੍ਰਿਡ ਟਰੇਨ ਹਾਦਸੇ ਵਿਚ 41 ਵਿਅਕਤੀ ਜ਼ਖਮੀ ਹੋ ਗਏ| ਜ਼ਖਮੀ ਲੋਕਾਂ ਵਿਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ| ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ| ਇਹ ਟਰੇਨ ਹਾਦਸਾ ਂ;ਫ.;. ਦਕ .ਕਅ.ਗਕਤ ਸਟੇਸ਼ਨ ਤੇ ਹੋਇਆ|
ਟਰੇਨ ਹਾਦਸੇ ਤੋਂ ਬਾਅਦ ਚਾਲਕ ਦੀ ਵੀ ਜਾਂਚ ਕੀਤੀ ਗਈ| ਚਾਲਕ ਦੇ ਨਸ਼ੇ ਵਿਚ ਹੋਣ ਦੇ ਸ਼ੱਕ ਦੇ ਚੱਲਦੇ ਉਸ ਦਾ ਮੈਡੀਕਲ ਟੈਸਟ ਕੀਤਾ ਗਿਆ ਸੀ| ਜਿਸ ਵਿਚ ਚਾਲਕ ਨੂੰ ਠੀਕ ਹਾਲਤ ਵਿਚ ਪਾਇਆ ਗਿਆ| ਹੁਣ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਟਰੇਨ ਹਾਦਸਾ ਟਰੇਨ ਦੀ ਬ੍ਰੇਕ ਫੇਲ ਹੋਣ ਕਾਰਨ ਹੋਇਆ ਹੈ| ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਟਰੇਨ ਦੀ ਰਫਤਾਰ ਜ਼ਿਆਦਾ ਤੇਜ਼ ਨਹੀਂ ਸੀ| ਇਸ ਟਰੇਨ ਹਾਦਸੇ ਤੋਂ ਬਾਅਦ ਸਪੇਨ ਦੇ ਇਕ ਨੇਤਾ ਨੇ ਕਿਹਾ ਹੈ ਕਿ ਇਹ ਹਾਦਸਾ ਇਸ ਲਈ ਹੋਇਆ ਕਿਉਂਕਿ ਹਾਦਸੇ ਦੇ ਸਮੇਂ ਜ਼ਿਆਦਾਤਰ ਯਾਤਰੀ ਖੜ੍ਹੇ ਸਨ| ਸਪੇਨ ਦੇ ਪ੍ਰਧਾਨ ਮੰਤਰੀ ਮੈਰੀਆਨੋ ਰਾਜੋਏ ਨੇ ਜ਼ਖਮੀਆਂ ਅਤੇ ਉਨ੍ਹਾਂ ਦਾ ਪਰਿਵਾਰਕ ਮੈਂਬਰਾਂ ਦੇ ਪ੍ਰਤੀ ਹਮਦਰਦੀ ਜਤਾਈ ਹੈ|

Leave a Reply

Your email address will not be published. Required fields are marked *