ਸਪੇਨ ਦੇ ਤੱਟ ਉੱਤੇ 400 ਤੋਂ ਵਧੇਰੇ ਸ਼ਰਨਾਰਥੀ ਬਚਾਏ ਗਏ

ਮੈਡ੍ਰਿਡ, 8 ਅਗਸਤ (ਸ.ਬ.) ਮੋਰੱਕੋ ਤੋਂ ਸਪੇਨ ਜਾਣ ਦੀ ਕੋਸ਼ਿਸ਼ ਕਰ ਰਹੇ ਕਰੀਬ 400 ਸ਼ਰਨਾਰਥੀਆਂ ਨੂੰ ਭੂਮੱਧ ਸਾਗਰ ਵਿਚ ਬਚਾਇਆ ਗਿਆ| ਸਪੇਨ ਦੇ ਤੱਟ ਰੱਖਿਅਕ ਬਲ ਨੇ ਟਵਿੱਟਰ ਉੱਤੇ ਦੱਸਿਆ ਕਿ ਕੱਲ 9 ਕਿਸ਼ਤੀਆਂ ਵਿਚ 13 ਬੱਚਿਆਂ ਸਮੇਤ 458 ਵਿਅਕਤੀਆਂ ਨੂੰ ਜਿਬਰਾਲਟਰ ਦੇ ਸਟ੍ਰੇਟ ਆਫ ਅਤੇ ਅਲਬੋਰਾਨ ਸਾਗਰ ਤੋਂ ਬਚਾਇਆ ਗਿਆ| ਸਪੇਨ ਵਿਚ ਵੱਡੀ ਗਿਣਤੀ ਵਿਚ ਸ਼ਰਨਾਰਥੀ ਆ ਰਹੇ ਹਨ| ਇਸ ਸਾਲ ਹੁਣ ਤੱਕ 23,000 ਲੋਕ ਸਮੁੰਦਰੀ ਰਸਤੇ ਜ਼ਰੀਏ ਸਪੇਨ ਪਹੁੰਚੇ ਹਨ|

Leave a Reply

Your email address will not be published. Required fields are marked *