ਸਪੇਨ ਦੇ ਸਮੁਦੰਰੀ ਤਟ ਤੋਂ ਬਚਾਏ ਗਏ 250 ਸ਼ਰਣਾਰਥੀ

ਮੈਡ੍ਰਿਡ, 18 ਨਵੰਬਰ (ਸ.ਬ.) ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ 250 ਤੋਂ ਜ਼ਿਆਦਾ ਸ਼ਰਣਾਰਥੀਆਂ ਨੂੰ ਅੱਜ ਸਪੇਨ ਦੇ ਤਟ ਤੋਂ ਬਚਾਇਆ ਗਿਆ, ਉਥੇ ਹੀ ਕਈ ਕਿਸ਼ਤੀਆਂ ਨੂੰ ਅਜੇ ਵੀ ਮਦਦ ਦੀ ਜ਼ਰੂਰਤ ਹੈ| ਹਿੰਸਾਗ੍ਰਸਤ ਖੇਤਰਾਂ ਤੋਂ ਜਾਨ ਬਚਾ ਕੇ ਯੂਰਪ ਭੱਜਣ ਵਾਲੇ ਸ਼ਰਣਾਰਥੀਆਂ ਲਈ ਸਪੇਨ ਤੀਜਾ ਸਭ ਤੋਂ ਜ਼ਿਆਦਾ ਵਿਅਸਤ ਮਾਰਗ ਹੈ| ਸ਼ਰਣਾਰਥੀ ਇਟਲੀ ਅਤੇ ਯੂਨਾਨ ਦੇ ਰਸਤਿਆਂ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਨ| ਹਾਲਾਂਕਿ ਸਮੁੰਦਰ ਦੇ ਰਸਤੇ ਸਪੇਨ ਆਉਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤਿੰਨ ਗੁਣਾ ਵਧ ਕੇ 17,687 ਹੋ ਗਈ ਹੈ| ਬਚਾਅ ਕਰਮਚਾਰੀਆਂ ਦੀ ਬੁਲਾਰਾ ਨੇ ਦੱਸਿਆ ਕਿ ਅੱਜ ਸਪੇਨ ਦੇ ਤਟ ਤੋਂ 266 ਵਿਅਕਤੀਆਂ ਬਚਾਇਆ ਗਿਆ| ਇਹ ਲੋਕ ਸਾਧਾਰਨ ਇਸਤੇਮਾਲ ਲਈ ਅਸਥਾਈ ਤੌਰ ਉਤੇ ਬਣਾਈ ਗਈਆਂ 24 ਕਿਸ਼ਤੀਆਂ ਉਤੇ ਸਵਾਰ ਸਨ| ਇਸ ਤੋਂ ਇਲਾਵਾ 15 ਹੋਰ ਕਿਸ਼ਤੀਆਂ ਨੂੰ ਮਦਦ ਦੀ ਜ਼ਰੂਰਤ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ| ਅਧਿਕਾਰੀ ਬਚਾਏ ਗਏ ਇਨ੍ਹਾਂ ਲੋਕਾਂ ਨੂੰ ਕਾਰਟੇਜੇਨਾ, ਮਲਾਗਾ ਅਤੇ ਟੋੱਰੇਵੀਜਾ ਬੰਦਰਗਾਹ ਲੈ ਗਏ| ਇਹ ਸਾਰੇ ਸਪੇਨ ਦੇ ਭੂ-ਮੱਧ ਸਾਗਰ ਤਟ ਉਤੇ ਸਥਿਤ ਹਨ|

Leave a Reply

Your email address will not be published. Required fields are marked *