ਸਪੇਨ ਵਿੱਚ ਦੋ ਟਰੇਨਾਂ ਦੀ ਟੱਕਰ ਵਿੱਚ ਇਕ ਦੀ ਮੌਤ ਤੇ 95 ਵਿਅਕਤੀ ਜ਼ਖਮੀ

ਮੈਡ੍ਰਿਡ, 9 ਫਰਵਰੀ (ਸ.ਬ.) ਸਪੇਨ ਦੇ ਮਨਰੇਸਾ ਅਤੇ ਸੈਂਟ ਵਿੰਸੇਂਕ ਡੀ ਕਾਸਟੇਲਲੇਟ ਵਿਚਕਾਰ ਦੋ ਰੇਲ ਗੱਡੀਆਂ ਟਕਰਾਉਣ ਨਾਲ ਘੱਟ ਤੋਂ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 95 ਜ਼ਖਮੀ ਹੋ ਗਏ| ਰਾਜ ਸਰਕਾਰ ਦੇ ਰੇਲਵੇ ਪ੍ਰਬੰਧਕ ਏ. ਡੀ. ਆਈ. ਐਪ ਨੇ ਆਪਣੇ ਅਧਿਕਾਰਕ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ|
ਬਾਰਸੀਲੋਨਾ ਸ਼ਹਿਰ ਦੇ ਉਦਯੋਗਿਕ ਖੇਤਰ ਦੇ ਦੋ ਸ਼ਹਿਰਾਂ ਨੂੰ ਜੋੜਨ ਵਾਲੀ ਰੇਲ ਲਾਈਨ ਵਿੱਚੇ ਦੋ ਰੇਲ ਗੱਡੀਆਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ, ਜਿਸ ਵਿੱਚ ਰੇਲ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ| ਰਾਜ ਸਰਕਾਰ ਦੇ ਰੇਲਵੇ ਆਪਰੇਟਰ ਰੇਂਫੇ ਆਪਰਾਡੋਰਾ ਮੁਤਾਬਕ,”ਰੇਲ ਗੱਡੀਆਂ ਵਿੱਚ ਆਹਮੋ-ਸਾਹਮਣੇ ਦੀ ਟੱਕਰ ਹੋਈ , ਇਸ ਦੌਰਾਨ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੋਰ 95 ਵਿਅਕਤੀ ਜ਼ਖਮੀ ਹੋ ਗਏ| ਇਨ੍ਹਾਂ ਸਾਰੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ| ਸਥਾਨਕ ਕਂਸਲਰ ਦਾਮਿਆ ਕਾਲਵੇਟ ਨੇ ਦੱਸਿਆ ਕਿ ਇਹ ਹਾਦਸਾ ਸਿਗਨਲ ਦੀ ਤਕਨੀਕੀ ਖਰਾਬੀ ਕਾਰਨ ਵਾਪਰਿਆ| ਫਿਲਹਾਲ ਇਸ ਸਥਾਨ ਤੇ ਭਾਰੀ ਪੁਲਸ ਕਰਮਚਾਰੀ ਪੁੱਜੇ ਹੋਏ ਹਨ ਅਤੇ ਜਾਂਚ-ਪੜਤਾਲ ਕਰ ਰਹੇ ਹਨ|

Leave a Reply

Your email address will not be published. Required fields are marked *