ਸਪੇਨ ਵਿੱਚ ਨਾਈਟ ਕਲੱਬ ਦੀ ਛੱਤ ਢਹਿਣ ਨਾਲ 40 ਵਿਅਕਤੀ ਜ਼ਖਮੀ

ਮੈਡਰਿਡ, 28 ਨਵੰਬਰ (ਸ.ਬ.) ਸਪੇਨ ਦੇ ਟੈਨੇਰਿਫ ਟਾਪੂ ਦੇ ਇਕ ਨਾਈਟ ਕਲੱਬ ਦੀ ਛੱਤ ਢਹਿ ਜਾਣ ਨਾਲ 40 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ| ਟੈਨੇਰਿਫ ਸੈਲਾਨੀਆਂ ਦੀ ਪਸੰਦੀਦਾ ਥਾਂ ਹੈ ਅਤੇ ਇੱਥੇ ਲੋਕ ਛੁੱਟੀਆਂ ਬਤੀਤ ਕਰਨ ਆਉਂਦੇ ਹਨ| ਸਥਾਨਕ ਸਮੇਂ ਮੁਤਾਬਕ ਐਤਵਾਰ ਨੂੰ ਜਦ ਹਾਦਸਾ ਵਾਪਰਿਆ ਤਾਂ ਲੋਕ ਇੱਥੇ ਨੱਚ ਰਹੇ ਸਨ ਪਰ ਉਨ੍ਹਾਂ ਦੀਆਂ ਖੁਸ਼ੀਆਂ ਇਕ ਦਮ ਸੋਗ ਵਿੱਚ ਬਦਲ ਗਈਆਂ ਜਦ ਨਾਈਟਕਲੱਬ ਦੀ ਛੱਤ ਢਹਿ ਗਈ|
ਸੂਤਰਾਂ ਮੁਤਾਬਕ ਜ਼ਖਮੀਆਂ ਵਿੱਚ ਦੋ ਬ੍ਰਿਟੇਨ ਅਤੇ ਦੋ ਫਰਾਂਸ ਦੇ ਲੋਕ ਸ਼ਾਮਲ ਸਨ| ਸੁਰੱਖਿਆ ਕਰਮਚਾਰੀਆਂ ਨੇ ਲੋਕਾਂ ਨੂੰ ਮਲਬੇ ਹੇਠੋਂ ਬਚਾ ਲਿਆ ਹੈ ਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ|

Leave a Reply

Your email address will not be published. Required fields are marked *