ਸਪੇਨ ਵਿੱਚ 4 ਪ੍ਰਵਾਸੀ ਮ੍ਰਿਤਕ ਪਾਏ ਗਏ, ਬਾਕੀ ਲਾਪਤਾ

ਮੈਡਰਿਡ, 2 ਅਪ੍ਰੈਲ (ਸ.ਬ.) ਸਪੇਨ ਦੇ ਸਮੁੰਦਰੀ ਤਟ ਦੇ ਨੇੜੇ ਪਾਣੀ ਵਿਚੋਂ ਅੱਜ ਚਾਰ ਪ੍ਰਵਾਸੀ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ| ਜਦਕਿ ਸਾਧਾਰਨ ਕਿਸ਼ਤੀ ਵਿਚ ਸਵਾਰ ਬਾਕੀ ਲੋਕ ਲਾਪਤਾ ਹਨ| ਇਹ ਸਾਰੀਆਂ ਲਾਸ਼ਾਂ ਮੋਰੱਕੋ ਅਤੇ ਦੱਖਣੀ ਸਪੇਨ ਦੇ ਵਿਚਕਾਰ ਜਿਬਰਾਲਟਰ ਵਿਚੋਂ ਬਰਾਮਦ ਕੀਤੀਆਂ ਗਈਆਂ| ਸਮੁੰਦਰੀ ਬਚਾਅ ਦਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੂੰ ਇਕ ਵਿਅਕਤੀ ਜਿਉਂਦਾ ਮਿਲਿਆ, ਜਿਸ ਨੇ ਦੱਸਿਆ ਕਿ ਅੱਜ ਤੜਕਸਾਰ ਟੈਂਜਿਰੇਜ਼ ਵਿਚ ਜਦੋਂ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋਈ, ਉਸ ਸਮੇਂ ਕਿਸ਼ਤੀ ਵਿਚ 12 ਲੋਕ ਸਵਾਰ ਸਨ| ਕਿਸ਼ਤੀ ਵਿਚ ਸਵਾਰ ਪ੍ਰਵਾਸੀ ਮੈਂਬਰਾਂ ਦੀ ਕੌਮੀਅਤ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *