ਸਪੇਸ ਐਕਸ ਨੇ ਬਣਾਇਆ ਰਿਕਾਰਡ, ਲਾਂਚ ਕੀਤੇ 64 ਉਪਗ੍ਰਹਿ

ਵਾਸ਼ਿੰਗਟਨ, 4 ਦਸੰਬਰ (ਸ.ਬ.) ਸਪੇਸਐਕਸ ਨੇ ਫਾਲਕਨ 9 ਰਾਕੇਟ ਦੀ ਮਦਦ ਨਾਲ ਇਕੱਠੇ 64 ਗ੍ਰਹਿ ਲਾਂਚ ਕੀਤੇ ਹਨ| ਅਮਰੀਕਾ ਲਈ ਇਹ ਨਵਾਂ ਰਿਕਾਰਡ ਹੈ| ਅਮਰੀਕੀ ਅਰਬਪਤੀ ਐਲਨ ਮਸਕ ਦੀ ਕੰਪਨੀ ਨੇ ਉਪਗ੍ਰਹਿਆਂ ਦੀ ਲਾਂਚ ਵਿਚ ਨਵਾਂ ਰਿਕਾਰਡ ਕਾਇਮ ਕਰਦਿਆਂ ਤੀਜੀ ਵਾਰ ਰੀਸਾਈਕਿਲਡ ਬੂਸਟਰ ਦੀ ਵਰਤੋਂ ਕਰ ਕੇ ਰਾਕੇਟ ਲਾਂਚ ਕੀਤਾ|
ਮਸਕ ਦੀ ਕੰਪਨੀ ਲਾਂਚ ਲਈ ਇਕ ਹੀ ਰਾਕੇਟ ਦੀ ਵਾਰ-ਵਾਰ ਵਰਤੋਂ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ| ਕੈਲੀਫੋਰਨੀਆ ਦੀ ਕੰਪਨੀ ਸਪੇਸਐਕਸ ਨੇ ਅਜਿਹੇ 3 ਤੋਂ ਵਧੇਰੇ ਬੂਸਟਰ ਧਰਤੀ ਤੇ ਵਾਪਿਸ ਸੱਦੇ ਹਨ ਅਤੇ ਹੁਣ ਉਨ੍ਹਾਂ ਦੀ ਮੁੜ ਵਰਤੋਂ ਕਰ ਰਹੀ ਹੈ| ਅਤੀਤ ਵਿਚ ਕੰਪਨੀਆਂ ਲੱਖਾਂ ਕਰੋੜਾਂ ਡਾਲਰ ਦੀ ਲਾਗਤ ਨਾਲ ਬਣੇ ਰਾਕੇਟ ਦੇ ਪੁਰਜਿਆਂ ਨੂੰ ਉਂਝ ਹੀ ਸਮੁੰਦਰ ਵਿਚ ਕੂੜੇ ਵਾਂਗ ਬੇਕਾਰ ਹੋ ਜਾਣ ਦਿੰਦੀ ਸੀ|

Leave a Reply

Your email address will not be published. Required fields are marked *