ਸਪੈਟਿਕ ਟੈਂਕ ਦੀ ਸਫਾਈ ਕਰਨ ਦੌਰਾਨ ਤਿੰਨ ਕਰਮਚਾਰੀਆਂ ਦੀ ਮੌਤ

ਮੁੰਬਈ, 17 ਫਰਵਰੀ (ਸ.ਬ.) ਉਪ ਨਗਰੀ ਮਲਾੜ ਵਿੱਚ ਅੱਜ ਇਕ ਸਪੈਟਿਕ ਟੈਂਕ ਵਿੱਚ ਸਫਾਈ ਕਰਨ ਦੌਰਾਨ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ| ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਇਲਾਕੇ ਵਿੱਚ ਐਂਟੋਨੀ ਚਰਚ ਵਿੱਚ ਸਵੇਰੇ ਕਰੀਬ ਸਾਢੇ ਦੱਸ ਵਜੇ ਦੇ ਕਰੀਬ ਹੋਈ| ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਦੋ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ| ਮ੍ਰਿਤਕਾਂ ਦੀ ਪਛਾਣ ਮੂਰਤੀ ਹਰੀਜਨ (30) ਮਾਇਆ ਹਰੀਜਨ (26) ਅਤੇ ਕਾਸ਼ੀ ਹਰੀਜਨ (45) ਦੇ ਰੂਪ ਵਿੱਚ ਕੀਤੀ ਗਈ ਹੈ| ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *