ਸਪੈਸ਼ਲਿਸਟ ਡਾਕਟਰਜ ਐਸੋਸੀਏਸ਼ਨ ਵੱਲੋਂ 6 ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਪੀ ਸੀ ਐਮ ਐਸ ਸਪੈਸ਼ਲਿਸਟ ਡਾਕਟਰਜ ਐਸੋਸੀਏਸ਼ਨ ਦੀ ਮੀਟਿੰਗ ਡਾ. ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ| ਨਵੀਂ ਨਿਯੁਕਤੀ ਵੇਲੇ ਡਾਕਟਰਾਂ ਦੀ ਤਨਖਾਹ ਬੇਸਿਕ ਦੀ ਥਾਂ ਪੂਰੀ ਕੀਤੀ ਜਾਵੇ| ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ|
ਪੀ ਜੀ ਵਿੱਚ ਪੀ ਸੀ ਐਮ ਐਸ ਦਾ 60 ਫੀਸਦੀ ਕੋਟਾ ਬਹਾਲ ਰੱਖਿਆ ਜਾਵੇ| ਪੀ ਜੀ ਕੋਰਸ ਵਿੱਚ ਐਨ ਪੀ ਏ ਮੁੜ ਲਾਗੂ ਕੀਤਾ ਜਾਵੇ|
ਇਸ ਮੌਕੇ ਡਾ. ਜਸਵੰਤ ਸਿੰਘ ਪ੍ਰਧਾਨ ਮੁਹਾਲੀ ਯੂਨਿਟ, ਡਾ ਅਸ਼ੌਕ ਕੁਮਾਰ ਪ੍ਰਧਾਨ ਜਲੰਧਰ ਯੂਨਿਟ, ਡਾ ਜਗਦੀਸ਼ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਮੁਹਾਲੀ ਯੂਨਿਟ, ਡਾ ਐਸ ਪੀ ਭਗਤ ਜਨਰਲ ਸਕੱਤਰ, ਡਾ ਪਰਮਿੰਦਰ ਸਾਂਘਾ, ਡਾ ਦਰਸ਼ਨ ਸਿੰਘ, ਡਾ ਸੰਦੀਪ ਬਾਂਸਲ, ਡਾ ਐਚ ਐਸ ਚੀਮਾ, ਡਾ ਸੁਰਿੰਦਰ ਸਿੰਘ, ਡਾ ਕਰਮਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *