ਸਪੈਸ਼ਲ ਟਾਸਕ ਫੋਰਸ ਦੇ 14 ਪੀ ਪੀ ਐਸ ਅਧਿਕਾਰੀ ਨਿਯੁਕਤ

ਚੰਡੀਗੜ੍ਹ,18 ਅਪ੍ਰੈਲ (ਸ.ਬ.) ਸਪੈਸ਼ਲ ਟਾਸਕ ਫੋਰਸ ਪੰਜਾਬ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਨੇ ਇਕ ਹੁਕਮ ਜਾਰੀ ਕਰਕੇ 14 ਪੀ ਪੀ ਐਸ ਅਧਿਕਾਰੀਆਂ ਨੂੰ ਵੱਖ ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਹੈ|
ਇਸ ਹੁਕਮ ਰਾਹੀਂ ਸ੍ਰੀ ਹਰਪ੍ਰੀਤ ਸਿੰਘ ਪੀ ਪੀ ਐਸ ਨੂੰ ਏ ਆਈ ਜੀ ਰੂਪਨਗਰ ਰੇਂਜ ਲਗਾਇਆ ਗਿਆ ਹੈ| ਇਸੇ ਤਰਾਂ ਰਛਪਾਲ ਸਿੰਘ ਪੀ ਪੀ ਐਸ ਨੂੰ ਏ ਆਈ ਜੀ ਬਾਰਡਰ ਰੇਂਜ-1,ਸ੍ਰੀ ਜਗਦੀਪ ਸਿੰਘ ਪੀ ਪੀ ਐਸ ਨੂੰ ਏ ਆਈ ਜੀ ਬਾਰਡਰ ਰੇਂਜ-2, ਸ੍ਰੀ ਮੁੱਖ ਵਿੰਦਰ ਸਿੰਘ ਪੀ ਪੀ ਐਸ ਨੂੰ ਏ ਆਈ ਜੀ ਜਲੰਧਰ, ਸ੍ਰੀ ਸੁਖਦੇਵ ਸਿੰਘ ਪੀ ਪੀਐਸ ਨੁੰ ਏ ਆਈ ਜੀ ਫਿਰੋਜਪੁਰ, ਸ੍ਰੀ ਕੇਸਰ ਸਿੰਘ ਧਾਲੀਵਾਲ  ਪੀ ਪੀ ਐਸ ਨੂੰ ਏ ਆਈ ਜੀ ਪਟਿਆਲਾ, ਸ੍ਰੀ ਹਰਪ੍ਰੀਤ ਸਿੰਘ ਪੀ ਪੀ ਐਸ ਨੂੰ ਐਸ ਪੀ ਜਲੰਧਰ, ਸ੍ਰੀਮਤੀ ਗੁਰਪ੍ਰੀਤ ਕੌਰ  ਪੀ ਪੀ ਐਸ ਨੂੰ ਐਸ ਪੀ ਲੁਧਿਆਣਾ, ਸ੍ਰੀ ਰਜਿੰਦਰ  ਸਿੰਘ ਸੋਹਲ ਪੀ ਪੀ ਐਸ ਨੂੰ ਐਸ ਪੀ ਸਪੈਸ਼ਲ ਟਾਸਕ ਫੋਰਸ ਐਸ ਏ ਐਸ ਨਗਰ,ਸ੍ਰੀ ਮਨਜੀਤ ਸਿੰਘ ਪੀ ਪੀ ਐਸ ਨੂੰ ਐਸ ਪੀ ਸੰਗਰੂਰ, ਸ੍ਰੀ ਗੁਰਮੀਤ ਸਿੰਘ ਨੂੰ ਐਸ ਪੀ ਬਠਿੰਡਾ, ਸ੍ਰੀ ਪਰਮਿੰਦਰ ਸਿੰਘ ਪੀ ਪੀਐਸ ਨੂੰ ਡੀ ਐਸ ਪੀ ਫਤਹਿਗੜ੍ਹ ਸਾਹਿਬ, ਸ੍ਰੀਮਤੀ ਹਰਵੰਤ ਕੌਰ ਪੀ ਪੀ ਐਸ ਨੂੰ ਡੀ ਐਸ ਪੀ ਪਟਿਆਲਾ ਲਗਾਇਆ ਗਿਆ ਹੈ|

Leave a Reply

Your email address will not be published. Required fields are marked *