ਸਪੈਸ਼ਲ ਟਾਸਕ ਫੋਰਸ ਵਲੋਂ ਨਸ਼ਾ ਤਸਕਰੀ ਦੇ ਦੋਸ਼ ਵਿੱਚ 2 ਨਾਈਜੀਰੀਅਨਾਂ ਸਮੇਤ 5 ਵਿਅਕਤੀ ਕਾਬੂ

ਐਸ ਏ ਐਸ ਨਗਰ , 7 ਨਵੰਬਰ (ਸ.ਬ.) ਸਪੈਸ਼ਲ ਟਾਸਕ ਫੋਰਸ ਨੇ ਵੱਖ ਵੱਖ ਥਾਂਵਾ ਤੋਂ ਨਸ਼ਾ ਤਸਕਰੀ ਦੇ ਦੋਸ਼ ਵਿੱਚ ਦੋ ਨਾਈਜੀਰੀਅਨਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ  ਐਸ ਟੀ ਐਫ ਜਿਲ੍ਹਾ ਐਸ ਏ ਐਸ ਨਗਰ ਦੇ ਕਪਤਾਨ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਮੁਹਾਲੀ ਅਤੇ ਰੋਪੜ ਦੀ ਟੀਮ ਨੇ ਟੀ ਪੁਆਂਇੰਟ ਗੁਰਦੁਆਰਾ ਗੜੀ ਸਾਹਿਬ ਨੇੜੇ ਥੀਨ ਪਾਰਕ ਚਮਕੌਰ ਸਾਹਿਬ ਤੋਂ ਗੁਰਮਿੰਦਰ ਸਿੰਘ ਵਸਨੀਕ ਖੰਨਾ ਨੂੰ  ਕਾਬੂ ਕਰਕੇ ਉਸ ਤੋਂ 25 ਗ੍ਰਾਮ ਹੈਰੋਈਨ ਬਰਾਮਦ ਕੀਤੀ ਸੀ| ਇਸ ਵਿਅਕਤੀ ਨੇ ਪੁੱਛਗਿਛ ਦੌਰਾਨ ਮੰਨਿਆ ਸੀ ਕਿ ਉਹ ਇਹ ਹੈਰੋਈਨ ਦਿਲੀ ਤੋਂ ਨਾਈਜੀਰੀਅਨ ਵਿਅਕਤੀਆਂ ਕੋਲੋਂ ਖਰੀਦ ਕੇ  ਮੁਹਾਲੀ, ਆਨੰਦਪੁਰ ਸਾਹਿਬ, ਚਮਕੌਰ ਸਾਹਿਬ  ਅਤੇ ਚੰਡੀਗੜ੍ਹ ਦੇ ਇਲਾਕੇ ਵਿਚ ਸਪਲਾਈ ਕਰਦਾ ਸੀ| ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਤੋੜਨ ਲਈ ਦਿੱਲੀ ਵਿੱਚ ਛਾਪਾ ਮਾਰ ਕੇ 2 ਨਾਈਜੀਰੀਅਨ ਵਿਅਕਤੀਆਂ ਸਿਮਜਾ ਅਤੇ ਟੋਚਯਕਵੂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 260 ਗਾ੍ਰਮ ਹੈਰੋਈਨ ਅਤੇ 35 ਹਜਾਰ ਰੁਪਏ ਬਰਾਮਦ ਕੀਤੇ ਹਨ| ਇਹਨਾਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ|
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਐਸ ਟੀ ਐਫ ਮੁਹਾਲੀ ਨੇ ਹਰਦੀਪ ਸਿੰਘ ਵਾਸੀ ਜੀਰਕਪੁਰ  ਨੂੰ ਗ੍ਰਿਫਤਾਰ ਕਰਕੇ Tਸ ਤੋਂ 50 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਹਰਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਉਸ ਨੂੰ ਹੈਰੋਈਨ ਸਪਲਾਈ ਕਰਨ ਆਉਂਦੇ ਵਿਨੈ ਕੁਮਾਰ ਵਸਨੀਕ ਡੁਮਰਾ ਜਿਲਾ ਸਾਰਸਾ ਉਤਰ ਪ੍ਰਦੇਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ 179 ਗਾ੍ਰਮ ਹੈਰੋਈਨ ਬਰਾਮਦ ਕੀਤੀ ਹੈ|

Leave a Reply

Your email address will not be published. Required fields are marked *