ਸਪੋਰਟਸ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ

ਜਲੰਧਰ , 15 ਜੂਨ (ਸ.ਬ.) ਇਥੋਂ ਦੇ ਸੋਡਲ ਰੋਡ ਤੇ ਸਥਿਤ ਅਮਰਨਾਥ ਮਹਾਜਨ ਸਨਜ਼ ਸਪੋਰਟ ਇੰਡਸਟਰੀ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ| ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਸੂਚਨਾ ਇੰਡਸਟਰੀ ਦੇ ਗਾਰਡ ਨੇ ਆਪਣੇ ਮਾਲਕ ਨੂੰ ਦਿੱਤੀ| ਇਸ ਤੋਂ ੂਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ| ਸੂਚਨਾ ਪਾ ਕੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ|

Leave a Reply

Your email address will not be published. Required fields are marked *