ਸਪੋਰਟਸ ਵਿੰਗ ਵਿੱਚ ਦਾਖ਼ਲੇ ਲਈ ਤੈਰਾਕੀ ਖਿਡਾਰੀਆਂ ਦੇ ਟ੍ਰਾਇਲ 9 ਅਪ੍ਰੈਲ ਨੂੰ

ਐਸ.ਏ.ਐਸ. ਨਗਰ, 7 ਅਪ੍ਰੈਲ (ਸ.ਬ.) ਖੇਡ ਵਿਭਾਗ ਪੰਜਾਬ ਵੱਲੋਂ ਸਾਲ 2018-19 ਦੇ ਸੈਸ਼ਨ ਲਈ ਸਪੋਰਟਸ ਵਿੰਗਾਂ ਵਿੱਚ ਹੋਣਹਾਰ ਸਕੂਲੀ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ (ਡੇਅ ਸਕਾਲਰ) ਲਈ ਤੈਰਾਕੀ ਦੇ ਟ੍ਰਾਇਲ ਮਿਤੀ 9 ਅਪ੍ਰੈਲ ਨੂੰ ਸੈਕਟਰ 78 ਦੇ ਸਪੋਰਟਸ ਕੰਪਲੈਕਸ, ਐਸ.ਏ.ਐਸ ਨਗਰ ( ਮੁਹਾਲੀ) ਵਿਖੇ ਕਰਵਾਏ ਜਾਣਗੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਮਨੋਹਰ ਸਿੰਘ ਨੇ ਦੱਸਿਆ ਕਿ ਸਪੋਰਟਸ ਵਿੰਗ ਵਿੱਚ ਦਾਖਲਾ ਲੈਣ ਲਈ ਖਿਡਾਰੀ/ ਖਿਡਾਰਨ ਦਾ ਜਨਮ ਅੰਡਰ-14 ਲਈ 1 ਜਨਵਰੀ 2004, ਅੰਡਰ-17 ਲਈ 1 ਜਨਵਰੀ 2002 ਅਤੇ ਅੰਡਰ-19 ਲਈ 1 ਜਨਵਰੀ 2000 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ| ਖਿਡਾਰੀ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇੱਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਨੇ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਭਾਗ ਲਿਆਹੋਵੇ| ਖਿਡਾਰੀ ਜ਼ਿਲ੍ਹਾ ਐਸ ਏ ਐਸ ਨਗਰ ਨਾਲ ਹੀ ਸਬੰਧ ਰੱਖਦਾ ਹੋਵੇ ਅਤੇ ਸਰੀਰਕ ਤੇ ਮੈਡੀਕਲ ਪੱਖੋਂ ਫਿੱਟ ਹੋਵੇ|
ਉਨ੍ਹਾਂ ਦੱਸਿਆ ਕਿ ਯੋਗ ਖਿਡਾਰੀ/ਖਿਡਾਰਨ ਰਜਿਸਟਰੇਸ਼ਨ ਲਈ ਮਿਤੀ 9 ਅਪ੍ਰੈਲ 2018 ਨੂੰ ਟ੍ਰਾਇਲ ਸਥਾਨ ਸਪੋਰਟਸ ਕੰਪਲੈਕਸ ਸੈਕਟਰ 78 ਦੇ ਸਵੀਮਿੰਗ ਪੂਲ ਵਿਖੇ ਬਾਅਦ ਦੁਪਹਿਰ 3:00 ਵਜੇ ਤੈਰਾਕੀ ਕੋਚਿਜ਼ ਨੂੰ ਰਿਪੋਰਟ ਕਰਨ| ਇਸ ਸਬੰਧੀ ਦਾਖਲਾ ਫਾਰਮ ਨਿਰਧਾਰਿਤ ਮਿਤੀ ਨੂੰ ਟ੍ਰਾਇਲ ਵਾਲੇ ਸਥਾਨ ਉੱਤੇ ਜਾਂ ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਦਫ਼ਤਰ ਮੁਹਾਲੀ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ| ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫ਼ੋਟੋਸਟੇਟ ਕਾਪੀਆਂ ਸਮੇਤ ਆਪਣੀਆਂ 2 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ| ਚੁਣੇ ਜਾਣ ਵਾਲੇ ਡੇਅ ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖ਼ੁਰਾਕ/ਰਿਫਰੈਸ਼ਮੈਂਟ, ਖੇਡ ਸਾਮਾਨ ਅਤੇ ਕੋਚਿੰਗ ਮੁਫਤ ਮੁਹੱਈਆ ਕਰਵਾਈ ਜਾਵੇਗੀ| ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ/ ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ. / ਡੀ.ਏ. ਆਦਿ ਨਹੀਂ ਦਿਤਾ ਜਾਵੇਗਾ|

Leave a Reply

Your email address will not be published. Required fields are marked *