ਸਫਰ ਕਰ ਰਹੇ ਸ਼ਖਸ ਤੋਂ ਆ ਰਹੀ ਬਦਬੂ ਕਾਰਨ ਹੋਈ ਨੀਦਰਲੈਂਡ ਤੋਂ ਸਪੇਨ ਜਾ ਰਹੇ ਜਹਾਜ਼ ਦੀ ਐਮਰਜੈਂਸੀ ਲੈਡਿੰਗ

ਐਮਸਟਰਡਮ, 2 ਜੂਨ (ਸ.ਬ.) ਅਕਸਰ ਕਿਸੇ ਤਕਨੀਕੀ ਖਰਾਬੀ ਜਾਂ ਕਿਸੇ ਯਾਤਰੀ ਦੀ ਸਿਹਤ ਖਰਾਬ ਹੋਣ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਪਰ ਟ੍ਰਾਂਸੇਵੀਆ ਏਅਰਲਾਈਨਜ਼ ਦੇ ਇੱਕ ਜਹਾਜ ਦੀ ਇਸ ਕਰਕੇ ਐਮਰਜੈਂਸੀ ਲੈਂਡਿੰਗ ਰਵਾਉਣੀ ਪੈ ਗਈ ਕਿਉਂਕਿ ਉਸ ਵਿੱਚ ਸਵਾਰ ਇੱਕ ਵਿਕਅਤੀ ਦੇ ਸ਼ਰੀਰ ਵਿੱਚੋਂ ਆ ਰਹੀ ਬਦਬੂ ਕਾਰਨ ਜਹਾਜ਼ ਦੇ ਕੁੱਝ ਯਾਤਰੀ ਬਿਮਾਰ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ ਨੇ ਨੀਦਰਲੈਂਡ ਤੋਂ ਸਪੇਨ ਜਾਣ ਵਾਸਤੇ ਉਡਾਣ ਭਰੀ ਸੀ ਪਰ ਅਚਾਨਕ ਹੀ ਕੁੱਝ ਦੇਰ ਬਾਅਦ ਹੀ ਜਹਾਜ਼ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਗਈ| ਬਦਬੂ ਇੰਨੀ ਜ਼ਿਆਦਾ ਸੀ ਕਿ ਕੁੱਝ ਯਾਤਰੀ ਉਲਟੀਆਂ ਕਰਨ ਲੱਗ ਪਏ| ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਬਦਬੂ ਜਹਾਜ਼ ਵਿਚ ਸਫਰ ਕਰ ਰਹੇ ਇਕ ਸ਼ਖਸ ਕੋਲੋਂ ਆ ਰਹੀ ਸੀ| ਬਦਬੂ ਇੰਨੀ ਜ਼ਿਆਦਾ ਸੀ ਕਿ ਜਹਾਜ਼ ਦੀ ਪੁਰਤਗਾਲ ਵਿਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ| ਇਸ ਤੋਂ ਇਲਾਵਾ ਕੈਬਿਨ ਕਰੂ ਨੇ ਹੋਰ ਯਾਤਰੀਆਂ ਨੂੰ ਬਦਬੂ ਤੋਂ ਬਚਾਉਣ ਲਈ ਉਸ ਨੂੰ ਸ਼ਖਸ ਨੂੰ ਬਾਥਰੂਮ ਵਿਚ ਰੱਖਿਆ|
ਇਸ ਘਟਨਾ ਤੋਂ ਬਾਅਦ ਜਦੋਂ ਟ੍ਰਾਂਸੇਵੀਆ ਏਅਰਲਾਈਨਜ਼ ਤੋਂ ਇਸ ਘਟਨਾ ਤੇ ਪ੍ਰਕਿਰਿਆ ਮੰਗੀ ਗਈ ਤਾਂ ਏਅਰਲਾਈਨਜ਼ ਨੇ ਐਮਰਜੈਂਸੀ ਲੈਂਡਿੰਗ ਦੀ ਗੱਲ ਸਵੀਕਾਰ ਕੀਤੀ| ਏਅਰਲਾਈਨਜ਼ ਨੇ ਇਸ ਨੂੰ ਇਕ ਮੈਡੀਕਲ ਐਮਰਜੈਂਸੀ ਦੱਸਿਆ| ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਉਸ ਸ਼ਖਸ ਨੂੰ ਹਵਾਈਅੱਡੇ ਤੇ ਮੈਡੀਕਲ ਸਟਾਫ ਦੀ ਮਦਦ ਨਾਲ ਜਹਾਜ਼ ਵਿਚੋਂ ਬਾਹਰ ਕੱਢਿਆ ਗਿਆ|

Leave a Reply

Your email address will not be published. Required fields are marked *