ਸਫਾਈ ਕਰਮਚਾਰੀਆਂ ਉਪਰ ਹਮਲਾ, ਇਕ ਜਖਮੀ

ਖਰੜ, 20 ਅਕਤੂਬਰ ( ਕੁਸ਼ਲ ਆਨੰਦ) ਖਰੜ ਵਿੱਚ ਪਂੈਦੇ ਸ਼ਿਵਾਲਿਕ ਸਿਟੀ ਦੇ ਇੱਕ ਵਸਨੀਕ ਨੇ ਆਪਣੇ ਸਾਥੀਆਂ ਨਾਲ ਉਥੇ ਸਫਾਈ ਕਰਨ ਗਏ ਠੇਕਾ ਸਫਾਈ ਕਰਮਚਾਰੀ ਮਨਪ੍ਰੀਤ, ਬੰਟੀ, ਕੁਲਵਿੰਦਰ ਸਿੰਘ, ਸੈਂਟੀ, ਨੰਨੂ,ਬਿੰਦਰ ਉਪਰ ਹਮਲਾ ਕਰ ਦਿੱਤਾ| ਹਮਲੇ ਵਿੱਚ ਮਨਪ੍ਰੀਤ ਜਖਮੀ ਹੋ ਗਿਆ|
ਖਰੜ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਮਨਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਉਥੇ ਸਫਾਈ ਕਰਨ ਲਈ ਗਏ ਸਨ, ਜਿੱਥੇ ਪਹਿਲਾਂ ਤੋਂ ਹੀ ਮੌਜੂਦ ਸ਼ਿਵਾਲਿਕ ਸਿਟੀ ਦੇ ਅਣਪਛਾਤੇ ਵਿਅਕਤੀ ਦੇ ਨਾਲ ਹੋਰ 4-5 ਲੜਕੇ ਖੜੇ ਸਨ, ਜਿਹਨਾਂ ਵਲੋਂ ਲੋਹੇ ਦੀਆਂ ਰਾਡਾਂ ਅਤੇ ਲੱਕੜ ਦੇ ਡੰਡਿਆਂ ਨਾਲ ਉਹਨਾਂ ਉਪਰ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜਖਮੀ ਹੋ ਗਿਆ, ਉਸਦੇ ਬਾਕੀ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਜਾਣ ਕਾਰਨ ਬਚ ਗਏ| ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ|

Leave a Reply

Your email address will not be published. Required fields are marked *