ਸਫਾਈ ਕਰਮਚਾਰੀਆਂ ਵਲੋਂ ਮੁਹਾਲੀ ਬਾਥਰੂਮ ਕਮੇਟੀ ਦਾ ਗਠਨ

ਐਸ ਏ ਐਸ ਨਗਰ, 22 ਜੂਨ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿੱਚ ਬਣੀਆਂ ਮਾਰਕੀਟਾਂ ਅਤੇ ਪਾਰਕਾਂ ਵਿੱਚ ਬਣਾਏ ਗਏ ਪਿਸ਼ਾਬਘਰਾਂ ਦੀ ਸਾਂਭ ਸੰਭਾਲ ਕਰਨ ਵਾਲੇ ਸਫਾਈ ਕਰਮਚਾਰੀਆਂ ਨੇ ਆਪਣੀ ਜਥੇਬੰਦੀ ਦਾ ਗਠਨ ਕਰ ਲਿਆ ਹੈ| ਜਿਸਦਾ ਨਾਮ ਮੁਹਾਲੀ ਬਾਥਰੂਮ ਕਮੇਟੀ ਰੱਖਿਆ ਗਿਆ ਹੈ| ਅੱਜ ਸਫਾਈ ਕਰਮਚਾਰੀਆਂ ਦੀ ਇੱਕ ਮੀਟਿੰਗ ਵਿੱਚ ਮੁਹਾਲੀ ਬਾਥਰੂਮ  ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਥਰੂਮ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਕਰਮਵੀਰ ਸਿੰਘ ਨੂੰ  ਚੇਅਰਮੈਨ, ਦੌਲਤ ਰਾਮ ਨੂੰ ਪ੍ਰਧਾਨ, ਓਮ ਪ੍ਰਕਾਸ਼ ਨੂੰ ਉਪ ਪ੍ਰਧਾਨ, ਪ੍ਰੇਮ ਲਾਲ ਜਨਰਲ ਸੈਕਟਰੀ, ਰਿਸ਼ੀ ਰਾਜ ਨੂੰ ਉਪ ਸਕੱਤਰ, ਸੰਜੈ ਕੁਮਾਰ ਨੂੰ ਖਜਾਨਚੀ, ਦਿਆ ਨੰਦ ਨੂੰ ਉਪ ਖਜਾਨਚੀ, ਓਮਪਾਲ ਨੂੰ ਪ੍ਰਚਾਰਕ, ਸ੍ਰੀ ਪਾਲ ਨੂੰ ਉਪ ਪ੍ਰਚਾਰਕ, ਅਜੀਤ ਨੂੰ ਸੰਚਾਲਕ, ਅਜੈ ਨੂੰ ਉਪ ਸੰਚਾਲਕ, ਪ੍ਰੇਮ ਕੁਮਾਰ, ਮਨੀਸ਼ ਕੁਮਾਰ ਅਤੇ ਰਾਜ ਕੁਮਾਰ ਮੈਂਬਰ ਚੁਣੇ ਗਏ|

Leave a Reply

Your email address will not be published. Required fields are marked *