ਸਫਾਈ ਕਰਮਚਾਰੀਆਂ ਵਲੋਂ ਹੜਤਾਲ

ਐਸ ਏ ਐਸ ਨਗਰ, 8 ਜਨਵਰੀ (ਆਰ ਪੀ ਵਾਲੀਆ) ਸਿਵਲ ਹਸਪਤਾਲ ਫੇਜ਼ 6 ਦੇ ਸਫਾਈ ਕਰਮਚਾਰੀਆਂ ਵਲੋਂ ਅੱਜ ਹੜਤਾਲ ਕਰ ਦਿੱਤੀ ਗਈ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਚਾਰੀ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਉਹਨਾਂ ਦੇ ਘਰ ਦਾ ਗੁਜਾਰਾ ਚਲਣਾ ਮੁਸ਼ਕਿਲ ਹੋ ਗਿਆ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਆਪਣੇ ਘਰਾਂ ਦੇ ਕਿਰਾਏ ਦੇਣੇ ਵੀ ਮੁਸ਼ਕਿਲ ਹੋ ਗਏ ਹਨ| ਇਸ ਮੌਕੇ ਸਫਾਈ ਸੇਵਕਾਂ ਨੇ ਠੇਕੇਦਾਰ ਵਿਰੁਧ ਨਾਰੇਬਾਜੀ ਵੀ ਕੀਤੀ| ਇਸ ਮੌਕੇ ਸਫਾਈ ਠੇਕੇਦਾਰ ਪਵਨ ਬਜਾਜ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਉਸ ਨੂੰ ਸਿਵਲ ਹਸਪਤਾਲ ਵਲੋਂ ਚੈਕ ਨਹੀਂ ਸੀ ਮਿਲਿਆ ਜਿਸ ਕਰਕੇ ਤਨਖਾਹ ਲੇਟ ਹੋ ਗਈ ਹੈ, ਹੁਣ ਚੈਕ ਮਿਲ ਗਿਆ ਹੈ ਅਤੇ ਜਲਦੀ ਇਹਨਾਂ ਸਫਾਈ ਸੇਵਕਾਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ| ਸਫਾਈ ਠੇਕੇਦਾਰ ਵਲੋਂ ਤਨਖਾਹ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਸਫਾਈ ਕਰਮਚਾਰੀ ਕੰਮ ਉਪਰ ਪਰਤ ਗਏ|

Leave a Reply

Your email address will not be published. Required fields are marked *