ਸਫਾਈ ਠੇਕੇਦਾਰ ਵੱਲੋਂ ਮਾਰਕੀਟਾਂ ਦੇ ਪਿੱਛੇ ਸਫਾਈ ਸ਼ੁਰੂ

ਐਸ ਏ ਐਸ ਨਗਰ, 30 ਜੂਨ (ਸ.ਬ.) ਸ਼ਹਿਰ ਦੀ ਸਫਾਈ ਵਿਵਸਥਾ ਦਾ ਪ੍ਰਬੰਧ ਵੇਖਣ ਵਾਲੀ ਕੰਪਨੀ ਲਾਇਨਜ ਸਰਵਿਸ ਵਲੋਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੇ ਪਿਛਲੇ ਪਾਸੇ ਵੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ| ਪਹਿਲਾਂ ਇਸ ਕੰਪਨੀ ਦੀ ਬੀਟ ਵਿੱਚ ਇਹ ਕੰਮ ਨਹੀਂ ਸੀ ਪਰ ਹੁਣ ਇਹ ਕੰਮ ਵੀ ਇਸ ਕੰਪਨੀ ਦੀ ਬੀਟ ਵਿੱਚ ਇਹ ਕੰਮ ਪਾ ਦਿੱਤਾ ਗਿਆ ਹੈ| ਅੱਜ ਕੰਪਨੀ ਦੇ ਨੁਮਾਇੰਦਿਆਂ ਵਲੋਂ ਜੇ ਸੀ ਬੀ ਮਸ਼ੀਨ ਲਗਵਾ ਕੇ ਫੇਜ਼ 3 ਬੀ 2ਦੀ ਮਾਰਕੀਟ ਦੇ ਪਿਛਲੇ ਪਾਸੇ ਸਫਾਈ ਕਰਵਾਉਣ ਦੇ ਨਾਲ ਨਾਲ ਟੁੱਟ ਭੱਜ ਦੀ ਰਿਪੇਅਰ ਵੀ ਕਰਵਾਈ ਗਈ| ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀ ਦੇ ਜੀ ਐਮ ਗੁਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਨੂੰ ਮਿਲੀਆਂ ਬੀਟਾਂ ਵਿੱਚ ਪਹਿਲਾਂ ਮਾਰਕੀਟਾਂ ਦਾ ਪਿਛਲਾ ਹਿੱਸਾ ਨਹੀਂ ਸੀ ਪਰ ਨਗਰ ਨਿਗਮ ਦੀ ਪਿਛਲੇ ਸਮੇਂ ਦੌਰਾਨ ਹੋਈ ਮੀਟਿੰਗ ਵਿੱਚ ਮਤਾ ਪਾਸ ਕਰਕੇ ਹੁਣ ਇਹ ਕੰਮ ਵੀ ਸ਼ਾਮਲ ਕਰ ਦਿੱਤਾ ਗਿਆ ਹੈ| ਇਸ ਕਾਰਨ ਕੰਪਨੀ ਦੀਆਂ 27 ਬੀਟਾਂ ਵੱਧ ਗਈਆਂ ਹਨ|
ਉਹਨਾਂ ਦੱਸਿਆ ਕਿ ਕੰਪਨੀ ਵਲੋਂ ਫੇਜ਼ 7 ਵਿੱਚ ਮਾਰਕੀਟ ਦੇ ਪਿਛਲੇ ਪਾਸੇ ਸਫਾਈ ਕਰਵਾ ਦਿੱਤੀ ਗਈ ਹੈ| ਫੇਜ਼ 5 ਵਿੱਚ ਵੀ ਮਾਰਕੀਟ ਦੇ ਪਿੱਛੇ ਪਿਆ ਦੁਕਾਨਦਾਰਾਂ ਦਾ ਸਮਾਨ ਚੁਕਣ ਲਈ ਦੁਕਾਨਦਾਰਾਂ ਨੂੰ ਕਿਹਾ ਗਿਆ ਹੈ ਤਾਂ ਕਿ ਉੱਥੇ ਸਫਾਈ ਕਰਵਾਈ ਜਾ ਸਕੇ| ਉਹਨਾਂ ਕਿਹਾ ਕਿ ਜਲਦੀ ਹੀ ਫੇਜ਼ 9,10,11 ਦੀ ਸਫਾਈ ਦਾ ਕੰਮ ਵੀ ਕਰਵਾਇਆ ਜਾਵੇਗਾ|
ਉਹਨਾਂ ਕਿਹਾ ਕਿ ਅਸਲ ਵਿੱਚ ਜੇ ਸੀ ਬੀ ਮਸੀਨ ਨਾਲ ਕੰਮ ਕਰਵਾਉਣਾ ਅਤੇ ਟੁੱਟ ਭੱਜ ਦੀ ਰਿਪੇਅਰ ਕਰਵਾਉਣਾ ਨਗਰ ਨਿਗਮ ਦਾ ਕੰਮ ਹੁੰਦਾ ਹੈ ਪਰ ਪਹਿਲੀ ਵਾਰ ਕੰਪਨੀ ਇਹ ਕੰਮ ਖੁਦ ਕਰ ਰਹੀ ਹੈ ਅਤੇ ਅੱਗੇ ਤੋਂ ਕੰਪਨੀ ਵਲੋਂ ਜੇ ਸੀ ਬੀ ਮਸ਼ੀਨ ਲਿਆਉਣ ਦੀ ਥਾਂ ਸਫਾਈ ਦਾ ਹੀ ਕੰਮ ਕੀਤਾ ਜਾਵੇਗਾ|
ਇਸ ਮੌਕੇ ਮੌਜੂਦ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਾਰਕੀਟਾਂ ਦੇ ਪਿਛਲੇ ਪਾਸੇ ਸਫਾਈ ਕਰਨ ਲਈ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਦੀ ਮੀਟਿੰਗ ਵਿੱਚ ਮਤਾ ਪਾਇਆ ਗਿਆ ਸੀ, ਜਿਸ ਨੂੰ ਸਰਕਾਰ ਨੇ ਪਾਸ ਕਰ ਦਿੱਤਾ ਹੈ| ਹੁਣ ਮਾਰਕੀਟਾਂ ਦਾ ਪਿਛਲਾ ਹਿੱਸਾ ਵੀ ਸਹੀ ਤਰੀਕੇ ਨਾਲ ਸਾਫ ਕੀਤਾ ਜਾ ਸਕੇਗਾ| ਉਹਨਾਂ ਕਿਹਾ ਕਿ ਆਪਣੇ ਵਾਰਡ ਦੇ ਲੋਕਾਂ ਦੀ ਭਲਾਈ ਲਈ ਅਤੇ ਵਾਰਡ ਦੀ ਸਾਫ ਸਫਾਈ ਕਰਵਾਉਣ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ|
ਇਸ ਮੌਕੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਫਾਈ ਵਿਵਸਥਾ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਹੁਣ ਸਫਾਈ ਕੰਪਨੀ ਨੂੰ ਮਾਰਕੀਟਾਂ ਦੇ ਪਿਛਲੇ ਪਾਸੇ ਦੀ ਸਫਾਈ ਕਰਨ ਦਾ ਕੰਮ ਵੀ ਦੇ ਦਿੱਤਾ ਗਿਆ ਹੈ|

Leave a Reply

Your email address will not be published. Required fields are marked *