ਸਫਾਈ ਮਜਦੂਰਾਂ ਨੇ ਨਿਗਮ ਕਮਿਸ਼ਨਰ ਦਾ ਪੁਤਲਾ ਫੂਕਿਆ

ਐਸ ਏ ਐਸ ਨਗਰ, 13 ਨਵੰਬਰ (ਸ.ਬ.) ਸੁਲਭ ਸੌਚਾਲਿਆ ਸਫਾਈ ਮਜਦੂਰ ਸੰਗਠਨ ਦੇ ਜਿਲਾ ਪ੍ਰਧਾਨ ਦਿਆ ਨੰਦ ਦੀ ਅਗਵਾਈ ਵਿੱਚ ਸਫਾਈ ਮਜਦੂਰਾਂ ਵਲੋਂ ਨਿਗਮ ਦਫਤਰ ਦੇ ਅੱਗੇ ਨਿਗਮ ਕਮਿਸ਼ਨਰ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਸਫਾਈ ਮਜਦੂਰਾਂ ਵਲੋਂ ਨਾਰੇਬਾਜੀ ਕੀਤੀ ਗਈ| 
ਇਸ ਮੌਕੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਅੱਠ ਸਾਲ ਤੋਂ ਬੋਨਸ ਨਹੀਂ ਮਿਲਿਆ ਹੈ ਅਤੇ ਬੋਨਸ ਦੀ ਮੰਗ ਲਈ ਸਫਾਈ ਕਰਨ ਦਾ ਕੰਮ ਅਣਮਿਥੇ ਸਮੇਂ ਲਈ ਰੋਕ ਦਿਤਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਪਿਛਲੇ ਅੱਠ  ਸਾਲਾਂ ਦਾ ਬੋਨਸ ਤੁਰੰਤ ਦਿਤਾ ਜਾਵੇ| ਇਸ ਮੌਕੇ ਸੰਗਠਨ ਦੇ ਆਗੂ ਰਿਸੀ ਰਾਜ, ਕਰਮਬੀਰ, ਅਜੀਤ, ਦੌਲਤ ਰਾਮ, ਨੰਨਾ, ਭੂਰੇ ਲਾਲ, ਧੰਨਜੈ ਅਤੇ ਹੋਰ ਮੌਜੂਦ ਸਨ|  

Leave a Reply

Your email address will not be published. Required fields are marked *