ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਰੋਸ ਧਰਨਾ

ਜੀਰਕਪੁਰ, 22 ਜੂਨ (ਪਵਨ ਰਾਵਤ) ਪੰਜਾਬ ਸਫਾਈ ਫੇਡਰੇਸ਼ਨ ਇਕਾਈ ਜੀਕਰਪੁਰ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਜੀਰਕਪੁਰ ਵਿਖੇ ਧਰਨਾ ਲਗਾਇਆ ਗਿਆ| ਧਰਨੇ ਨੂੰ ਸੰਬੋਧਨ ਕਰਦੇ ਹੋਏ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਸਮਸ਼ੇਰ ਸਿੰਘ ਨੇ ਕਿਹਾ ਕਿ ਢਕੋਲੀ ਖੇਤਰ ਦਾ ਕੂੜਾ ਸੁਟਣ ਨੂੰ ਜੋ ਐਮ. ਸੀ. ਜੀਰਕਪੁਰ ਵੱਲੋਂ ਪੁਆਇੰਟ ਮੁਹਈਆ ਕਰਵਾਇਆ ਗਿਆ ਸੀ ਉਥੇ ਨਗਰ ਕੌਂਸਲ ਜੀਰਕਪੁਰ ਵੱਲੋਂ ਸਮੇਂ ਸਿਰ ਸਫਾਈ ਨਾ ਕਰਵਾਉਣ ਕਰਕੇ ਕੁਝ ਵਿਅਕਤੀਆਂ ਵੱਲੋਂ ਇਹ ਪੁਆਇੰਟ ਬੰਦ ਕਰਵਾ ਦਿੱਤਾ ਗਿਆ ਜਦੋਂਕਿ ਇਹ ਜਗ੍ਹਾ ਐਮ. ਸੀ ਜੀਰਕਪੁਰ ਦੀ ਸ਼ਾਮਲਾਟ ਹੈ ਜੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੁਝ ਵਿਅਕਤੀਆਂ ਵੱਲੋਂ ਉਥੇ ਪਾਰਕਿੰਗ ਬਣਾ ਕੇ ਬੋਰਡ ਲਗਾ ਦਿੱਤਾ ਗਿਆ ਕਿ ਇੱਥੇ ਕੋਈ ਵੀ ਕੂੜਾ ਨਹੀਂ ਸੁਟੇਗਾ|
ਉਹਨਾਂ ਕਿਹਾ ਕਿ ਜਦੋਂ ਤੱਕ ਢਕੋਲੀ ਖੇਤਰ ਦਾ ਕੂੜਾ ਚੁਕਣ ਦਾ ਹੱਲ ਨਹੀਂ ਨਿਕਲਦਾ ਉਦੋਂ ਤਕ ਪੂਰੇ ਸ਼ਹਿਰ ਦਾ ਕੂੜਾ ਚੁਕਣ ਬੰਦ ਕੀਤਾ ਜਾਵੇਗਾ ਅਤੇ ਯੂਨੀਅਨ ਵੱਲੋਂ ਸ਼ਾਂਤੀ ਪੂਰਵਕ ਐਮ. ਸੀ. ਜੀਰਕਪੁਰ ਦੇ ਗੇਟ ਅੱਗੇ ਟੈਂਟ ਲਗਾ ਕੇ ਧਰਨਾ ਦਿੱਤਾ ਜਾਵੇਗਾ ਜਦੋਂ ਤੱਕ ਕਿ ਕੂੜਾ ਸੁਟਣ ਦਾ ਕੋਈ ਪੱਕਾ ਹੱਲ ਨਹੀਂ ਹੁੰਦਾ|
ਉਹਨਾਂ ਦੋਸ਼ ਲਗਾਇਆ ਹੈ ਕਿ ਯੂਨੀਅਨ ਦੇ ਨੇਤਾ ਇਸ ਸਬੰਧੀ ਕਈ ਵਾਰ ਪ੍ਰਧਾਨ ਨਗਰ ਕੌਂਸਲ ਜੀਕਰਪੁਰ ਕਾਰਜ ਸਾਧਕ ਅਫਸਰ ਨਗਰ ਕੌਂਸਲ ਜੀਰਕਪੁਰ ਅਤੇ ਚੀਫ ਸੈਕਟਰੀ ਇੰਸਪੈਕਟਰ ਨੂੰ ਬੇਨਤੀ ਕਰ ਚੁੱਕੇ ਹਨ ਪ੍ਰੰਤੂ ਕੋਈ ਵੀ ਅਫਸਰ ਜਾਂ ਜੀਰਕਪੁਰ ਪ੍ਰਸ਼ਾਸ਼ਨ ਇਸ ਵੱਲ ਧਿਆਨ ਨਹੀਂ ਦੇ ਰਿਹਾ| ਇਸ ਮੌਕੇ ਨਗਰ ਕੌਂਸਲ ਇੰਪਲਾਈਜ ਯੂਨੀਅਨ (ਏਟਕ), ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਦੇ ਚੇਅਰਮੈਨ ਜੈ ਸਿੰਘ, ਉਪ ਪ੍ਰਧਾਨ ਰਜੇਸ਼ ਚਾਵਰੀਆ, ਸਲਾਹਕਾਰ ਬਲਵਾਨ, ਸਿਵ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *