ਸਫਾਈ ਵਰਕਰਾਂ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਸੁਲਭ ਸੌਚਾਲਯ ਅਤੇ ਸਫਾਈ ਮਜਦੂਰ ਸੰਗਠਨ ਜਿਲਾ ਮੁਹਾਲੀ ਦੀ ਮੀਟਿੰਗ ਪ੍ਰਧਾਨ ਦਯਾ ਨੰਦ ਦੀ ਅਗਵਾਈ ਵਿੱਚ ਫੇਜ 2 ਦੇ ਗਰੀਨ ਪਾਰਕ ਵਿੱਚ ਹੋਈ, ਜਿਸ ਵਿਚ ਮੰਗ ਕੀਤੀ ਗਈ ਕਿ ਜਨਤਕ ਸੌਚਾਲਯ ਦੇ ਸਫਾਈ ਸੇਵਕ ਜਦੋਂ ਤਬੀਅਤ ਖਰਾਬ ਹੋਣ ਕਾਰਨ ਦਵਾਈ ਲੈਣ ਜਾਂਦੇ ਹਨ ਤਾਂ ਉਹਨਾਂ ਦੀ ਗੈਰਹਾਜਰੀ ਨਾ ਲਗਾਈ ਜਾਵੇ| ਇਸ ਮੌਕੇ ਸੰਗਠਨ ਦੇ ਚੇਅਰਮੈਨ ਕਰਮਵੀਰ, ਸੈਕਟਰੀ ਧਨਜੈ, ਸੁਨੀਲ ਕੁਮਾਰ, ਦੌਲਤ ਰਾਮ, ਸੋਮਪਾਲ, ਨੰਨੇ, ਦੀਪਕ ਮੌਜੂਦ ਸਨ|