ਸਬਰੀਮਾਲਾ ਮੰਦਰ ਮਾਮਲਾ : ਔਰਤਾਂ ਦੇ ਦਾਖਲੇ ਦੇ ਫੈਸਲੇ ਖਿਲਾਫ ਮੁੜ ਵਿਚਾਰ ਪਟੀਸ਼ਨ ਦਾਖਿਲ

ਨਵੀਂ ਦਿੱਲੀ, 8 ਅਕਤੂਬਰ (ਸ.ਬ.) ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਪ੍ਰਵੇਸ਼ ਤੇ ਪਾਬੰਦੀ ਨੂੰ ਹਟਾਉਣ ਵਾਲੇ ਸੰਵਿਧਾਨ ਬੈਂਚ ਦੇ ਫੈਸਲੇ ਦੀ ਸਮੀਖਿਆ ਲਈ ਅਯੁੱਪਾ ਮੰਦਰ ਐਸੋਸੀਏਸ਼ਨ ਨੇ ਪਟੀਸ਼ਨ ਦਾਇਰ ਕੀਤੀ ਹੈ|
ਸੁਪਰੀਮ ਕੋਰਟ ਨੇ ਕੇਰਲ ਦੇ ਸਬਰੀਮਾਲਾ ਸਥਿਤ ਅਯੁੱਪਾ ਸਵਾਮੀ ਮੰਦਰ ਵਿੱਚ ਔਰਤਾਂ ਦੀ ਐਂਟ੍ਰੀ ਤੇ ਲੱਗੀ ਪਾਬੰਧੀ ਨੂੰ ਹਟਾਉਂਦੇ ਹੋਏ ਕਿਹਾ ਸੀ ਕਿ ਹੁਣ ਹਰ ਉਮਰ ਦੀਆਂ ਔਰਤਾਂ ਮੰਦਰ ਵਿੱਚ ਦਰਸ਼ਨ ਲਈ ਜਾ ਸਕਦੀਆਂ ਹਨ| ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਬੈਂਚ ਨੇ 4-1 ਦੇ ਬਹੁਮਤ ਨਾਲ ਫੈਸਲਾ ਸੁਣਾਉਂਦ ਹੋਏ ਕਿਹਾ ਕਿ ਮਹਾਵਾਰੀ ਦੀ ਉਮਰ ਵਾਲੀਆਂ ਔਰਤਾਂ ਨੂੰ ਮੰਦਰ ਵਿੱਚ ਪ੍ਰਵੇਸ਼ ਤੋਂ ਰੋਕਣਾ ਲੈਂਗਿਕ ਭੇਦਭਾਵ ਹੈ ਅਤੇ ਇਹ ਨਿਯਮ ਹਿੰਦੂ ਔਰਤਾਂ ਦੇ ਅਧਿਕਾਰਾਂ ਦਾ ਉਲੰਘਣਾ ਕਰਦਾ ਹੈ| ਜਸਟਿਸ ਆਰ.ਐਫ. ਨਰੀਮਨ ਅਤੇ ਜਸਟਿਸ ਡੀਵਾਈ ਚੰਦਰਚੂੜ ਆਪਣੇ ਫੈਸਲੇ ਵਿੱਚ ਸੀ.ਜੇ.ਆਈ. ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ. ਖਾਨਵਿਲਕਰ ਦੇ ਫੈਸਲੇ ਤੋਂ ਸਹਿਮਤ ਹੋਏ ਪਰ ਜਸਟਿਸ ਹਿੰਦੂ ਮਲਹੋਤਰਾ ਨੇ ਬਹੁਮਤ ਤੋਂ ਵੱਖ ਆਪਣਾ ਫੈਸਲਾ ਪੜ੍ਹਿਆ|

Leave a Reply

Your email address will not be published. Required fields are marked *