ਸਬਰੀਮਾਲਾ ਮੰਦਰ ਵਿਵਾਦ : ਪ੍ਰਦਰਸ਼ਨ ਕਰਨ ਵਾਲੇ 67,094 ਵਿਅਕਤੀਆਂ ਵਿਰੁੱਧ ਮਾਮਲੇ ਦਰਜ

ਤਿਰਵੰਤਮ, 19 ਜਨਵਰੀ (ਸ.ਬ.) ਕੇਰਲ ਪੁਲੀਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਮੰਦਰ ਵਿਚ 10 ਤੋਂ 50 ਸਾਲ ਦੀਆਂ ਔਰਤਾਂ ਦੀ ਐਂਟਰੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਵਿਅਕਤਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਹਨ| ਸੁਪਰੀਮ ਕੋਰਟ ਵਿਚ ਦਾਇਰ ਕੀਤੀ ਜਾਣ ਵਾਲੀ ਰਿਪੋਰਟ ਮੁਤਾਬਕ ਪੁਲੀਸ ਨੇ ਇਸ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਸੂਚੀ ਵੀ ਤਿਆਰ ਕੀਤੀ ਹੈ| ਰਿਪੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਸੂਬੇ ਵਿਚ ਕੀਤੀਆਂ ਗਈਆਂ ਹੜਤਾਲਾਂ ਦੀ ਗਿਣਤੀ ਵੀ ਦਰਜ ਹੈ| ਪੁਲੀਸ ਸੂਤਰਾਂ ਮੁਤਾਬਕ ਸਬਰੀਮਾਲਾ ਮੁੱਦੇ ਤੇ ਪ੍ਰਦਰਸ਼ਨ ਦੇ ਸਬੰਧ ਵਿੱਚ 17 ਅਕਤੂਬਰ 2018 ਤੋਂ 4 ਜਨਵਰੀ 2019 ਤਕ ਵੱਖ-ਵੱਖ ਸਿਆਸੀ ਦਲਾਂ ਅਤੇ ਸੰਗਠਨਾਂ ਦੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ| ਇਨ੍ਹਾਂ ਵਿਚ ਸਬਰੀਮਾਲਾ ਕਰਮ ਕਮੇਟੀ ਸਮੇਤ ਹਿੰਦੂ ਵਿਚਾਰਧਾਰਾ ਵਾਲੇ ਸੰਗਠਨ ਸ਼ਾਮਲ ਹਨ| ਇਨ੍ਹਾਂ 67,094 ਦੋਸ਼ੀਆਂ ਵਿੱਚੋਂ ਪੁਲੀਸ ਸਿਰਫ 10,561 ਵਿਅਕਤੀਆਂ ਦੀ ਪਹਿਚਾਣ ਭਾਜਪਾ ਪਾਰਟੀ, ਰਾਸ਼ਟਰੀ ਸਵੈ ਸੋਇਮ ਸੇਵਕ ਸੰਘ, ਸ਼ਿਵ ਸੈਨਾ, ਬਜਰੰਗ ਦਲ, ਕੌਮਾਂਤਰੀ ਹਿੰਦੂ ਪਰੀਸ਼ਦ, ਕਾਂਗਰਸ, ਮਾਰਕਸਵਾਦੀ ਕਮਿਊਨਿਸਟ ਪਾਰਟੀ, ਮੁਸਲਿਮ ਸੰਗਠਨ, ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਵਰਕਰਾਂ ਜਾਂ ਇਨ੍ਹਾਂ ਸੰਗਠਨਾਂ ਨਾਲ ਜੁੜੇ ਲੋਕਾਂ ਦੇ ਰੂਪ ਵਿਚ ਕਰ ਸਕੀ ਹੈ| ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ 28 ਸਤੰਬਰ ਨੂੰ ਸਬਰੀਮਾਲਾ ਦੇ ਭਗਵਾਨ ਅਯੱਪਾ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਨੂੰ ਐਂਟਰੀ ਦੇਣ ਨੂੰ ਲੈ ਕੇ ਆਗਿਆ ਦਿੱਤੀ ਸੀ| ਇਸ ਤੋਂ ਪਹਿਲਾਂ ਅਯੱਪਾ ਮੰਦਰ ਦੀ ਪਰੰਪਰਾ ਮੁਤਾਬਕ ਇਸ ਵਿਚ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੀ ਐਂਟਰੀ ਤੇ ਰੋਕ ਲੱਗੀ ਹੋਈ ਸੀ| ਕੋਰਟ ਵਲੋਂ ਆਗਿਆ ਦੇਣ ਦੇ ਬਾਵਜੂਦ ਵੀ ਲੋਕਾਂ ਵਲੋਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ|

Leave a Reply

Your email address will not be published. Required fields are marked *