ਸਬਜ਼ੀ ਦਾ ਟਰੱਕ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ, 6 ਜ਼ਖਮੀ

ਨੂਰਮਹਿਲ, 30 ਨਵੰਬਰ (ਸ.ਬ.) ਲੁਧਿਆਣੇ ਤੋਂ ਨੂਰਮਹਿਲ ਜਾ ਰਿਹਾ ਸਬਜ਼ੀ ਦਾ ਟਰੱਕ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 6 ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਅਨਵਰ ਮਸੀਹ ਨੇ ਦੱਸਿਆ ਕਿ ਹਰ ਰੋਜ ਦੀ ਤਰ੍ਹਾਂ ਟਰੱਕ ਦੁਕਾਨਦਾਰਾਂ ਦੀ ਸਬਜ਼ੀ ਲੈ ਕੇ ਲੁਧਿਆਣੇ ਤੋਂ ਨੂਰਮਹਿਲ ਨੂੰ ਜਾ ਰਿਹਾ ਸੀ ਤਾਂ ਪਿੰਡ ਬਹਾਦਰਪੁਰ ਦੇ ਕੋਲ ਇਹ ਟਰੱਕ ਪਲਟ ਗਿਆ ਜਿਸ ਵਿੱਚ ਬੈਠੇ ਸਬਜ਼ੀ ਵੇਚਣ ਵਾਲੇ ਛੋਟੂ ਅਤੇ ਪਰਮਜੀਤ ਦੀ ਮੌਕੇ ਤੇ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ| ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *