ਇੰਸਪੈਕਟਰ ਸੁਲੇਖ ਚੰਦ ਨੂੰ ਸੇਵਾਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ

ਐਸ.ਏ.ਐਸ.ਨਗਰ, 30 ਸਤੰਬਰ (ਸ.ਬ.) ਸਥਾਨਕ ਫੇਜ਼ 1 ਦੇ ਥਾਣੇ ਵਿੱਚ ਇੰਸਪੈਕਟਰ ਦੀ ਡਿਊਟੀ ਤੇ ਤੈਨਾਤ ਸ੍ਰੀ ਸੁਲੇਖ ਚੰਦ ਦੀ ਸੇਵਾ ਮੁਕਤੀ ਮੌਕੇ ਅੱਜ ਬਾਅਦ ਦੁਪਹਿਰ ਬਾਜੇ ਗਾਜੇ ਨਾਲ ਵਿਦਾਇਗੀ ਪਾਰਟੀ ਦਿੱਤੀ ਗਈ| ਇਸ ਮੌਕੇ ਥਾਣੇ ਵਿੱਚ  ਬਾਕਾਇਦਾ ਬੈਂਡ ਬੁਲਾ ਕੇ ਵਾਜੇ ਵਜਵਾਏ ਗਏ ਅਤੇ ਸ੍ਰੀ ਸੁਲੇਖ ਚੰਦ ਦੀ ਸੇਵਾ ਮੁਕਤੀ ਮੌਕੇ ਉਹਨਾਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਗਈਆ| 
ਇਸ ਮੌਕੇ ਡੀ.ਐਸ.ਪੀ. ਗੁਰਸ਼ੇਰ ਸਿੰਘ ਅਤੇ ਐਸ.ਐਚ.ਓ. ਮਨਫੂਲ ਸਿੰਘ ਨੇ ਕਿਹਾ ਕਿ ਸੁਲੇਖ ਚੰਦ ਵਲੋਂ ਆਪਣੀ ਪੂਰੀ ਸਰਵਿਸ ਦੌਰਾਨ ਬੇਦਾਗ ਤਰੀਕੇ ਨਾਲ ਡਿਊਟੀ ਕੀਤੀ ਗਈ ਅਤੇ ਉਹਨਾਂ ਨੇ ਪੂਰੀ ਜਿੰਮੇਵਾਰੀ ਨਾਲ ਕੰਮ ਕੀਤਾ| 
ਜਿਕਰਯੋਗ ਹੈ ਕਿ ਸੁਲੇਖ ਚੰਦ ਦੀ ਭਰਤੀ ਜੀ.ਆਰ.ਪੀ. ਵਿੱਚ ਹੋਣ ਤੋਂ ਬਾਅਦ ਉਹ ਪੰਜਾਬ ਪੁਲੀਸ ਵਿੱਚ ਆ ਗਏ ਸਨ ਅਤੇ ਉਨ੍ਹਾਂ ਨੇ ਇੱਥੇ ਲੱਗਭਗ 18-20 ਸਾਲ ਤੱਕ ਨੌਕਰੀ ਕੀਤੀ| 

Leave a Reply

Your email address will not be published. Required fields are marked *