ਸਬ ਇੰਸਪੈਕਟਰ 5 ਹਜਾਰ ਰੁਪਏ ਰਿਸਵਤ ਲੈਂਦੇ ਹੋਏ ਕਾਬੂ

ਚੰਡੀਗੜ੍ਹ,15 ਮਈ (ਸ.ਬ.) ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਥਾਣੇ ਵਿੱਚ ਤੈਨਾਤ ਸਬ ਇੰਸਪੈਕਟਰ ਸੇਵਾ ਸਿੰਘ ਨੂੰ 5 ਹਜਾਰ ਰੁਪਏ ਰਿਸ਼ਵਤ ਲੈਂਦੇ ਹੋਏ ਸੀ ਬੀ ਆਈ ਦੀ ਐਂਟੀ ਕੁਰਪਸ਼ਨ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ|
ਪ੍ਰਾਪਤ ਜਾਣਕਾਰੀ ਅਨੁਸਾਰ ਕਾਲੋਨੀ ਨੰਬਰ 4 ਵਿੱਚ ਰਹਿਣ ਵਾਲੇ ਮੁੰਨਾ ਦੀ ਜਬਤ ਕੀਤੀ ਮੋਟਰਸਾਈਕਲ ਛੁਡਵਾਉਣ ਦੇ ਲਈ ਸਬ ਇੰਸਪੈਕਟਰ ਸੇਵਾ ਸਿੰਘ ਨੇ ਉਸ ਤੋਂ 8 ਹਜਾਰ ਰੁਪਏ ਦੀ ਮੰਗ ਕੀਤੀ ਸੀ ਬਾਅਦ ਵਿੱਚ ਸੌਦਾ 5 ਹਜਾਰ ਰੁਪਏ ਵਿੱਚ ਹੋ ਗਿਆ| ਮੁੰਨਾ ਨੇ ਇਸਦੀ ਸ਼ਿਕਾਇਤ ਸੀ ਬੀ ਆਈ ਨੂੰ ਕਰ ਦਿੱਤੀ, ਜਿਸ ਤੋਂ ਬਾਅਦ ਸੀ ਬੀ ਆਈ ਨੇ ਟ੍ਰੈਪ ਲਗਾਇਆ ਅਤੇ ਜਦੋਂ ਮੁੰਨਾ ਨੇ ਸਬ ਇੰਸਪੈਕਟਰ ਸੇਵਾ ਸਿੰਘ ਨੂੰ 5 ਹਜਾਰ ਰੁਪਏ ਦਿੱਤੇ ਤਾਂ ਉੱਥੇ ਮੌਜੂਦ ਸੀ ਬੀ ਆਈ ਦੀ ਟੀਮ ਨੇ ਉਸਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ|

Leave a Reply

Your email address will not be published. Required fields are marked *