ਸਬ ਸਟੇਸ਼ਨ ਤੇ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

ਜਲੰਧਰ, 6 ਅਪ੍ਰੈਲ (ਸ.ਬ.) ਪਠਾਨਕੋਟ ਚੌਕ ਸਥਿਤ ਬਿਜਲੀ ਬੋਰਡ ਦੇ ਸਬ ਸਟੇਸ਼ਨ ਤੇ ਜਿੱਥੇ ਦੋ ਦਿਨ ਪਹਿਲਾ ਭਿਆਨਕ ਅੱਗ ਲੱਗੀ ਸੀ ਤੇ ਕਰੋੜਾਂ ਦਾ ਨੁਕਸਾਨ ਹੋਇਆ ਸੀ| ਉਸ ਸਥਾਨ ਤੇ ਅੱਜ ਬਿਜਲੀ ਬੋਰਡ ਦੇ ਸਾਮਾਨ ਦੀ ਲੋਡਿੰਗ ਦੌਰਾਨ ਇਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ| ਮ੍ਰਿਤਕ ਦੀ ਪਹਿਚਾਣ ਦੀ ਸੋਨੂੰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਫ਼ਾਜ਼ਿਲਕਾ ਵਜੋਂ ਹੋਈ ਹੈ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ|

Leave a Reply

Your email address will not be published. Required fields are marked *