ਸਭਿਆਚਾਰਕ ਮੇਲਾ 8 ਅਪ੍ਰੈਲ ਨੂੰ

ਐਸ.ਏ.ਐਸ.ਨਗਰ, 7 ਅਪ੍ਰੈਲ (ਸ.ਬ.) ਜੇ ਸੁਕਿਅਰ ਮੀਡੀਆ ਵੱਲੋਂ ‘ਜੱਟਾ ਆਈ ਵਿਸਾਖੀ’   ਸਭਿਆਚਾਰਕ  ਮੇਲਾ 8 ਅਪ੍ਰੈਲ ਨੂੰ ਨਾਰਥ ਕੰਟਰੀ ਮਾਲ ਵਿਖੇ ਹੋਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ ਸੁਕਿਅਰ ਮੀਡੀਆ ਦੇ ਸੰਚਾਲਕ  ਇਛਪ੍ਰੀਤ ਸਿੰਘ ਵਿੱਕੀ ਨੇ ਦਸਿਆ ਕਿ ਇਸ ਮੇਲੇ ਵਿੱਚ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਸੁਨਾਂਦਾ ਸ਼ਰਮਾ ਆਪਣੇ ਗਾਣਿਆਂ ਰਾਹੀਂ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ| ਇਸ ਮੇਲੇ ਵਿੱਚ ਹੋਰ ਵੀ ਕਈ ਕਲਾਕਾਰ ਪਹੁੰਚਨਗੇ| Tਹਨਾਂ ਕਿਹਾ ਕਿ ਇਹ ਮੇਲਾ ਹੈਲਪਿੰਗ ਹੈਪਲੈਸ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਜਸਕਿਰਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *