ਸਭਿਆਚਾਰਕ ਸਮਾਗਮ ਕਰਵਾਇਆ

ਐਸ. ਏ. ਐਸ. ਨਗਰ, 11 ਜੁਲਾਈ (ਸ.ਬ.)  ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਵਿਖੇ, ‘ਇਕ ਓਂਕਾਰ ਅਨੁਰੂਪ ਚੈਰੀਟੇਬਲ ਆਰਗੇਨਾਈਜੇਸ਼ਨ’ ਵੱਲੋਂ ਅਮਰਜੀਤ ਕੌਰ ਹਿਰਦੇ ਦੀ ਪ੍ਰਧਾਨਗੀ ਹੇਠ, ਵੋਮੈਨ ਟੀ. ਵੀ. ਦਾ ਸਾਹਿਤਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ|  ਇਸ ਸਮਾਗਮ ਦੌਰਾਨ ‘ਹਰਿਆਲੀ ਤੀਜ’ ਮਨਾਉਂਦਿਆਂ ਪੰਜਾਬ ਦੇ ਲੋਕ-ਗੀਤ ਗਾਏ ਗਏ|  ਜਿਸ ਦੌਰਾਨ ਕਵਿੱਤਰੀ ਸਦੇਸ਼ ਨੂਰ ਨੇ, ‘ਅੱਖਾਂ ਦੇ ਸਮੁੰਦਰ ਵਿਚ ਡੁੱਬ ਕੇ ਸਾਹਿਲ ਦਾ ਨਜ਼ਾਰਾ ਵੇਖ ਲਿਆ’, ਨਿਰਮਲ ਨਿੰਮੀ ਨੇ, ‘ਗੱਲਾਂ ਕੀਤੀਆਂ ਸੀ ਤਾਰਿਆਂ ਦੇ ਨਾਲ ਤੇ ਦੱਸਿਆ ਕਿਸੇ ਨੂੰ ਵੀ ਨਹੀਂ’ ਅਤੇ ਅਮਰਜੀਤ ਕੌਰ ਹਿਰਦੇ ਨੇ, ‘ਫ਼ੁੱਲ ਸਰਵਾਂ ਦੇ ਪੀਲੇ ਨੇ, ਇਸ਼ਕ ਵਿਚ ਤੇਰੇ ਮਰ ਕੇ ਸਾਡੇ ਜਿਓਣ ਦੇ ਵਸੀਲੇ ਨੇ’,  ਮਧੁਰ ਆਵਾਜ਼ ਵਿਚ ਗਾ ਕੇ ਸਮਾਂ ਬੰਨ੍ਹਿਆ| ਵੋਮੈਨ ਪੰਜਾਬ ਟੀ ਵੀ ਦੀ ਪੰਜਾਬ ਇਕਾਈ ਦੀ ਮੁਖੀ ਕਵਿਤਾ ਸ਼ਰਮਾ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਲੋਕ-ਗੀਤ ਪੇਸ਼ ਕੀਤਾ| ਸੁਧਾ ਜੈਨ ਸੁਦੀਪ ਅਤੇ ਹਰਪ੍ਰੀਤ ਨੇ ਧੀਆਂ ਨਾਲ ਸੰਬੰਧਤ ਗੀਤ ਪੇਸ਼ ਕੀਤੇ| ਰਸ਼ਮੀ ਸ਼ਰਮਾ, ਸਤਿਬੀਰ ਕੌਰ, ਸੰਗੀਤਾ ਪੁਖ਼ਰਾਜ, ਜਗਦੀਪ ਨੂਰਾਨੀ ਅਤੇ ਪੁਸ਼ਪਾ ਹਾਂਸ ਆਦਿ ਕਵਿੱਤਰੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ|

Leave a Reply

Your email address will not be published. Required fields are marked *