ਸਭਿਆਚਾਰਕ ਸਮਾਗਮ 6 ਅਪ੍ਰੈਲ ਨੂੰ

ਐਸ ਏ ਐਸ ਨਗਰ, 1 ਅਪ੍ਰੈਲ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ‘ਪੰਜਾਬੀ ਵਿਰਸਾ 2017’ 6 ਅਪ੍ਰੈਲ ਨੂੰ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਸਤਵੀਰ ਸਿੰਘ ਧਨੋਆ, ਕੌਂਸਲਰ ਦੀ ਪ੍ਰਧਾਨਗੀ ਹੇਠ ਟੈਗੋਰ ਥੀਏਟਰ, ਸੈਕਟਰ 18, ਚੰਡੀਗੜ੍ਹ ਵਿਖੇ ਸ਼ਾਮ 5:00 ਵਜੇ ਤੋਂ 8:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸ੍ਰ. ਸਤਵੀਰ ਸਿੰਘ ਧਨੋਆ (ਮਿਉਂਸਪਲ ਕੌਂਸਲਰ) ਨੇ ਦੱਸਿਆ ਕਿ ਪ੍ਰਸਿੱਧ ਨਾਟਕਕਾਰ ਸੰਜੀਵਨ ਸਿੰਘ ਦੀ              ਨਿਰਦੇਸ਼ਨਾ ਹੇਠ ਸ਼ਹੀਦ ਏ ਆਜਮ ਭਗਤ ਸਿੰਘ ਜੀ ਤੇ  ਆਧਾਰਿਤ ਦਵਿੰਦਰ ਦਮਨ ਦਾ ਲਿਖਿਆ ਹੋਇਆ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਜਾਵੇਗਾ|  ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਰੰਗਾਂ ਜਿਵੇਂ ਗਿੱਧਾ, ਭੰਗੜਾ, ਭੰਡ, ਮਲਵਈ ਗਿੱਧਾ ਅਤੇ ਸਕਿੱਟ ਆਦਿ ਦੀ ਪੇਸ਼ਕਾਰੀ ਕੀਤੀ ਜਾਵੇਗੀ| ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਗੁਪਤਾ, ਡਾਇਰੈਕਟਰ ਡਿਪਲਾਸਟ ਗਰੁੱਪ,  ਕੁਲਦੀਪ ਸਿੰਘ ਹੈਪੀ, ਅਮਰਜੀਤ ਸਿੰਘ ਪਰਮਾਰ, ਵੀ.ਪੀ. ਸਿੰਘ, ਸੁਦਾਗਰ ਸਿੰਘ ਬੱਲੋਮਾਜਰਾ, ਰਘਬੀਰ ਸਿੰਘ, ਗੋਪਾਲ ਦੱਤ, ਦਿਨੇਸ਼ ਸੈਣੀ, ਪਰਵਿੰਦਰ ਸਿੰਘ ਪੈਰੀ, ਗੁਰਦਿਆਲ ਸਿੰਘ, ਵਰਿੰਦਰ ਸਿੰਘ, ਨਰਿੰਦਰ ਸਿੰਘ, ਵਿਨੈ ਝਾਅ, ਮਦਨ ਮੱਦੀ ਹਾਜਰ ਸਨ|

Leave a Reply

Your email address will not be published. Required fields are marked *