ਸਭ ਤੋਂ ਜ਼ਿਆਦਾ ਟੈਕਸ  ਭਰਦੇ ਹਨ  ਕ੍ਰਿਕਟਰ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ

ਨਵੀਂ ਦਿੱਲੀ, 31 ਜੁਲਾਈ (ਸ.ਬ.) ਕ੍ਰਿਕਟ ਅਤੇ ਬਾਲੀਵੁੱਡ, ਭਾਰਤ ਦੀਆਂ ਇਹ ਦੋ ਇੰਡਸਟਰੀਜ਼ ਅਜਿਹੀਆਂ ਹਨ, ਜਿਨ੍ਹਾਂ ਦੇ ਬਾਰੇ ਵਿੱਚ ਸਭ ਤੋਂ ਜ਼ਿਆਦਾ ਗੱਲਾਂ ਹੁੰਦੀਆਂ ਹਨ| ਲੋਕ ਸਭ ਤੋਂ ਜ਼ਿਆਦਾ ਦੀਵਾਨੇ ਜਾਂ ਤਾਂ ਕ੍ਰਿਕਟਰਾਂ ਦੇ ਹਨ ਜਾਂ ਅਭਿਨੇਤਾਵਾਂ ਦੇ| ਖਿਡਾਰੀ ਅਤੇ ਅਭਿਨੇਤਾ ਜਿੰਨੇ ਮਸ਼ਹੂਰ ਹਨ, ਓਨੀ ਹੀ ਦੌਲਤ ਅਤੇ ਸ਼ੌਹਰਤ ਦੇ ਮਾਲਕ ਵੀ| ਇਹ ਲੋਕ ਦੇਸ਼ ਵਿੱਚ ਸਭ ਤੋਂ ਜ਼ਿਆਦਾ ਟੈਕਸ ਭਰਦੇ ਹਨ| ਲੱਖਾਂ-ਕਰੋੜਾਂ ਦੀ ਕਮਾਈ ਕਰਨ ਵਾਲੇ ਕ੍ਰਿਕਟ ਖਿਡਾਰੀ ਕਿੰਨਾ ਟੈਕਸ ਭਰਦੇ ਹਨ|
ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਈ ਮਸ਼ਹੂਰ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਹਨ| ਪੇਪਸੀ, ਰੀਬਾਕ, ਐਕਸਾਇਟ, ਟੀ.ਵੀ.ਐਸ. ਮੋਟਰਜ਼ ਇਨ੍ਹਾਂ ਸਾਰਿਆਂ ਨੇ ਆਪਣੇ ਬ੍ਰਾਂਡ ਨੂੰ ਪ੍ਰਮੋਟ ਕਰਨ ਦੀ ਜ਼ਿੰਮੇਦਾਰੀ ਦਿੱਤੀ ਹੈ| ਇੰਨੀ ਕਮਾਈ ਦੇ ਬਾਅਦ ਧੋਨੀ 48 ਕਰੋੜ ਦਾ ਟੈਕਸ ਭਰਦੇ ਹਨ| ਭਾਰਤੀ ਵਿਕਟਕੀਪਰ ਨੇ ਹੁਣ ਤੱਕ 296 ਵਨਡੇ ਮੈਚਾਂ ਵਿੱਚ 9496 ਦੌੜਾਂ ਬਣਾਈਆਂ ਹਨ, ਜਿਸ ਵਿੱਚ 10 ਸੈਂਕੜੇ ਅਤੇ 64 ਅਰਧ ਸੈਂਕੜੇ ਸ਼ਾਮਲ ਹਨ|
ਧੋਨੀ ਵਨਡੇ ਵਿੱਚ ਭਾਰਤ ਵਲੋਂ ਸਭ ਤੋਂ ਜ਼ਿਆਦਾ 208 ਛੱਕੇ ਲਗਾ ਚੁੱਕੇ ਹਨ| ਉਥੇ ਹੀ 90 ਟੈਸਟ ਮੈਚਾਂ ਵਿੱਚ ਉਨ੍ਹਾਂ ਨੇ 114 ਪਾਰੀਆਂ ਵਿੱਚ 4876 ਦੌੜਾਂ ਬਣਾਈਆਂ ਹਨ ਅਤੇ 6 ਸੈਂਕੜੇ ਅਤੇ 33 ਅਰਧ ਸੈਂਕੜੇ ਬਣਾਏ ਹਨ|
ਵਿਰਾਟ ਕੋਹਲੀ ਅਗਸਤ 2016 ਤੱਕ ਕੋਹਲੀ ਕੋਲ 13 ਬ੍ਰਾਂਡ ਸਨ, ਜਿਸ ਵਿੱਚ ਐਡੀਡਾਸ, ਆਡੀ, ਬੂਸਟ, ਕੋਲਗੇਟ-ਪਾਮੋਲਿਵ, ਹਰਬਲ-ਲਾਇਫ, ਐਮ.ਆਰ.ਐਫ., ਪੇਪਸੀਕੋ, ਸਮਾਸ਼, ਟਿਸਾਟ, ਟੀ.ਵੀ.ਐਸ. ਮੋਟਰਸ, ਯੂਨਾਈਟੇਡ ਸਪਿਰਿਟਸ ਅਤੇ ਵਿਕਸ| ਹਾਲ ਹੀ ਵਿੱਚ ਉਨ੍ਹਾਂ ਨੇ ਸਪੋਰਟਸ ਕੰਪਨੀ ਪਿਊਮਾ ਨਾਲ 100 ਕਰੋੜ ਰੁਪਏ ਦੀ ਡੀਲ ਸਾਇਨ ਕੀਤੀ ਸੀ| ਭਾਰਤੀ ਟੀਮ ਦੇ ਕਪਤਾਨ 42 ਕਰੋੜ ਰੁਪਏ ਦਾ ਟੈਕਸ ਭਰਦੇ ਹਨ|
ਸਚਿਨ ਤੇਂਦੁਲਕਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਜਿੰਨਾ ਕ੍ਰਿਕਟ ਵਿੱਚ ਯੋਗਦਾਨ ਦਿੱਤਾ ਹੈ, ਓਨਾ ਹੀ ਦੇਸ਼ ਦੇ ਵਿਕਾਸ ਵਿੱਚ ਵੀ| ਸਚਿਨ ਕਈ ਕੰਪਨੀਆਂ ਦੇ ਬ੍ਰਾਂਡ ਅੰਬੈਸਡਰ ਹਨ| ਵਨਡੇ ਅਤੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ, ਸੈਂਕੜੇ ਦੇ ਰਿਕਾਰਡਧਾਰੀ ਸਚਿਨ 19 ਕਰੋੜ ਰੁਪਏ ਦਾ ਟੈਕਸ ਭਰਦੇ ਹਨ| ਸਾਲ 2010 ਵਿੱਚ ਸਚਿਨ ਦੇਸ਼ ਵਿੱਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਖਿਡਾਰੀ ਸਨ| 463 ਵਨਡੇ ਮੈਚ ਖੇਡਣ ਵਾਲੇ ਸਚਿਨ ਨੇ 18426 ਦੌੜਾਂ, 49 ਸੈਂਕੜੇ ਅਤੇ 96 ਅਰਧ ਸੈਂਕੜੇ ਜੜੇ ਹਨ| ਉਥੇ ਹੀ 200 ਟੈਸਟ ਮੈਚਾਂ ਵਿੱਚ ਉਨ੍ਹਾਂ ਨੇ 15921 ਦੌੜਾਂ, 51 ਸੈਂਕੜੇ ਅਤੇ 68 ਅਰਧ ਸੈਂਕੜੇ ਬਣਾਏ ਹਨ|

Leave a Reply

Your email address will not be published. Required fields are marked *