ਸਮਰਿਤੀ ਇਰਾਨੀ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ

ਨਵੀਂ ਦਿੱਲੀ, 12 ਨਵੰਬਰ (ਸ.ਬ.) ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਈ ਹੈ| ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ| ਉਨ੍ਹਾਂ ਨੇ 28 ਅਕਤੂਬਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਜਾਣਕਾਰੀ ਟਵਿੱਟਰ ਤੇ ਦਿੱਤੀ ਸੀ| ਉਹਨ੍ਹਾਂ ਨੇ ਟਵੀਟ ਕੀਤਾ ਕਿ ਕੋਵਿਡ ਜਾਂਚ ਵਿੱਚ ਲਾਗ ਮੁਕਤ ਹੋਣ ਦੀ ਪੁਸ਼ਟੀ ਹੋਈ ਹੈ|
ਜਿਕਰਯੋਗ ਹੈ ਕਿ ਸਮਰਿਤੀ ਇਰਾਨੀ ਬੀਤੀ 28 ਅਕਤੂਬਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ| ਜਿਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਤੇ ਲਿਖਿਆ ਸੀ ਕਿ ਉਹ ਕੋਵਿਡ ਪਾਜ਼ੇਟਿਵ ਹੋ ਗਈ ਹੈ ਅਤੇ ਜੋ ਲੋਕ ਉਨ੍ਹਾਂ ਦੇ ਸੰਪਰਕ ਵਿਚ ਆਏ ਹਨ, ਉਹ ਛੇਤੀ ਤੋਂ ਛੇਤੀ ਆਪਣੀ ਜਾਂਚ ਕਰਵਾ ਲੈਣ|

Leave a Reply

Your email address will not be published. Required fields are marked *