ਸਮਲਿੰਗੀਆਂ ਲਈ ਕੰਮ ਕਰਨ ਵਾਲੇ ਗਿਲਬਰਟ ਬੇਕਰ ਦਾ ਦਿਹਾਂਤ

ਲਾਸ ਏਂਜਲਸ, 1 ਅਪ੍ਰੈਲ (ਸ.ਬ.) ਸੰਸਾਰ ਭਰ ਵਿਚ ਸਮਲਿੰਗੀ (ਗੇਅ) ਸਨਮਾਨ ਦੇ ਪ੍ਰਤੀਕ ਦੇ ਰੂਪ ਵਿੱਚ ਜਾਣੇ ਜਾ ਵਾਲੇ ਇੰਦਰਧਨੁਸ਼ ਝੰਡਾ ਡਿਜ਼ਾਈਨ ਕਰਨ ਵਾਲੇ ਅਮਰੀਕੀ ਕਲਾਕਾਰ ਗਿਲਬਰਟ ਬੇਕਰ ਦਾ ਦਿਹਾਂਤ ਹੋ ਗਿਆ ਹੈ| ਉਹ 65 ਸਾਲਾ ਦੇ ਸਨ| ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਮਨੁੱਖੀ ਅਧਿਕਾਰ ਵਰਕਰ ਕਲੀਵ ਜੋਨਸ ਨੇ ਦਿੱਤੀ|
ਬੇਕਰ 1978 ਵਿੱਚ ਸੈਨ ਫਰਾਂਸਿਸਕੋ ਦੇ ਸਮਲਿੰਗੀ ਆਜ਼ਾਦੀ ਦਿਵਸ ਤੇ ਇੰਦਰਧਨੁਸ਼ ਝੰਡੇ ਨਾਲ ਸਾਹਮਣੇ ਆਏ ਸਨ| 1978 ਤੋਂ ਇਸ ਦਿਨ ਦੇ ਆਧਾਰ ਤੇ ਆਧੁਨਿਕ ਸਮਲਿੰਗੀ ਦਿਵਸ ਮਨਾਇਆ ਜਾਂਦਾ ਹੈ| ਉਹ ਸੈਨ ਫਰਾਂਸਿਸਕੋ ਐਲ. ਜੀ. ਬੀ. ਟੀ. ਅਧਿਕਾਰ ਅੰਦੋਲਨ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਸਨ ਅਤੇ ਹਾਰਵੇ ਮਿਲਕ ਦੇ ਕਰੀਬੀ ਦੋਸਤ ਸਨ| ਮਿਲਕ ਦੀ ਹੱਤਿਆ ਕਰ ਦਿੱਤੀ ਗਈ ਸੀ| ਜੋਨਸ ਨੇ ਫੇਸਬੁੱਕ ਤੇ ਲਿਖਿਆ ਹੈ, ‘ਮੇਰਾ ਦਿਲ ਟੁੱਟ ਗਿਆ| ਦੁਨੀਆ ਵਿਚ ਮੇਰਾ ਸਭ ਤੋਂ ਪ੍ਰਿਅ ਦੋਸਤ ਨਹੀਂ ਰਿਹਾ|
ਗਿਲਬਰਟ ਨੇ ਦੁਨੀਆ ਨੂੰ ਇੰਦਰਧਨੁਸ਼ੀ ਝੰਡਾ ਦਿੱਤਾ| ਉਨ੍ਹਾਂ ਤੋਂ ਮੈਨੂੰ 40 ਸਾਲ ਤੱਕ ਪਿਆਰ ਅਤੇ ਦੋਸਤੀ ਮਿਲੀ|’ ਉਨ੍ਹਾਂ ਨੇ ਲਿਖਿਆ, ‘ਮੈਂ ਖੁਦ ਨੂੰ ਰੋਣ ਤੋਂ ਨਹੀਂ ਰੋਕ ਸਕਿਆ| ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਦਾ ਰਹਾਂਗਾ ਗਿਲਬਰਟ ਬੇਕਰ|’

Leave a Reply

Your email address will not be published. Required fields are marked *