ਸਮਲਿੰਗੀ ਔਰਤ ਹੋਵੇਗੀ ਸਰਬੀਆ ਦੀ ਨਵੀਂ ਪ੍ਰਧਾਨ ਮੰਤਰੀ

ਬੇਲਗ੍ਰੇਡ, 16 ਜੂਨ (ਸ.ਬ.) ਸਰਬੀਆ ਦੇ ਰਾਸ਼ਟਰਪਤੀ ਅਲੈਕਜੈਂਡਰ ਨੇ ਇਕ ਸਮਲਿੰਗੀ ਔਰਤ ਐਨਾ ਬ੍ਰਨਬਿਚ ਨੂੰ ਦੇਸ਼ ਦੀ ਨਵੀਂ ਪ੍ਰਧਾਨ ਮੰਤਰੀ ਨਾਮਜਦ ਕੀਤਾ ਹੈ|  ਸੰਸਦੀ ਮੈਂਬਰਾਂ ਦੀ ਪ੍ਰਵਾਨਗੀ ਰਸਮੀ ਹੀ ਹੈ ਕਿਉਂਕਿ ਸੱਤਾਧਾਰੀ ਪਾਰਟੀ ਅਤੇ ਉਸ ਦੇ ਸਮਰਥਕ ਦਲਾਂ ਕੋਲ ਭਾਰੀ ਬਹੁਮਤ ਹੈ| ਰੂੜੀਵਾਦੀ ਦੇਸ਼ ਮੰਨੇ ਜਾਣ ਵਾਲੇ ਸਰਬੀਆ ਵਿੱਚ ਇਸ ਨੂੰ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ| ਅੱਜ ਤੋਂ ਕੁਝ ਸਾਲ ਪਹਿਲਾਂ ਸਰਬੀਆ ਵਿੱਚ ਕਿਸੇ ਸਮਲਿੰਗੀ ਦਾ ਇਸ ਅਹੁਦੇ ਤੇ ਹੋਣਾ ਕਿਸੇ ਦੀ ਸੋਚ ਵਿੱਚ ਨਹੀਂ ਸੀ| ਪਰ ਯੂਰਪੀ ਸੰਘ ਦੀ ਮੈਂਬਰਸ਼ਿਪ ਪਾਉਣ ਦੀ ਉਮੀਦ ਵਿੱਚ ਲੱਗਾ ਸਰਬੀਆ ਇਸ ਨੂੰ ਸਹਿਣਸ਼ੀਲਤਾ ਦੇ ਸਬੂਤ ਦੇ ਤੌਰ ਤੇ ਪੇਸ਼ ਕਰ ਸਕਦਾ ਹੈ|
ਹਾਲਾਂਕਿ ਐਨਾ ਬ੍ਰਨਬਿਚ ਦੇ ਵਿਰੋਧ ਵਿੱਚ ਕੁਝ ਆਵਾਜਾਂ ਆਈਆਂ ਹਨ| ਸੱਤਾਧਾਰੀ ਗਠਬੰਧਨ ਵਿੱਚ ਇਕ ਛੋਟੀ ਪਾਰਟੀ ਯੂਨੀਫਾਈਡ ਸਰਬੀਆ ਦੇ ਨੇਤਾ ਡ੍ਰਾਗਾਨ ਮਾਰਕੋਵਿਚ ਮੁਤਾਬਕ ਉਹ ਬ੍ਰਨਬਿਚ ਨੂੰ ਆਪਣੀ ਪ੍ਰਧਾਨ ਮੰਤਰੀ ਨਹੀਂ ਮੰਨਦੇ| ਜਦੋਂਕਿ ਬ੍ਰਨਬਿਚ ਦੇ ਇਲਾਵਾ ਆਇਰਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਲਿਓ ਵਰਾਡਕਰ ਅਤੇ ਲਕਜ਼ਮਬਰਗ ਦੇ ਪ੍ਰਧਾਨ ਮੰਤਰੀ ਜ਼ੇਵਿਅਰ ਬੇਟੇਲ ਵੀ ਸਮਲਿੰਗੀ ਹਨ|

Leave a Reply

Your email address will not be published. Required fields are marked *