ਸਮਸ਼ਾਨ ਘਾਟ ਵਿਚ ਹੁੰਦੀਆਂ ਚੋਰੀਆਂ ਰੋਕਣ ਦੀ ਮੰਗ

ਐਸ ਏ ਐਸ ਨਗਰ, 19 ਅਪ੍ਰੈਲ (ਸ.ਬ.) ਸਮਾਜ ਸੇਵੀ ਸ੍ਰੀ ਹਰੀ ਮੋਹਨ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਦੇ ਸਮਸ਼ਾਨ ਘਾਟ ਵਿਚ ਕਿਸੇ ਮ੍ਰਿਤਕ ਵਿਅਕਤੀ ਦਾ ਸਸਕਾਰ ਕਰਨ ਗਏ ਲੋਕਾਂ ਦੇ ਵਾਹਨਾਂ ਵਿਚੋਂ ਹੁੰਦੀਆਂ ਚੋਰੀਆਂ ਉਪਰ ਨੱਥ ਪਾਈ ਜਾਵੇ|
ਇਸ ਸਬੰਧੀ ਗੱਲ ਕਰਦਿਆਂ ਸ੍ਰੀ ਹਰੀ ਮੋਹਨ ੈਸ਼ਰਮਾ ਨੇ ਕਿਹਾ ਕਿ ਮੁਹਾਲੀ ਦੇ ਸਮਸ਼ਾਨ ਘਾਟ ਵਿਚ ਅਕਸਰ ਹੀ ਲੋਕ ਆਪਣੇ ਕਿਸੇ ਸਬੰਧੀ ਦੇ ਸਸਕਾਰ ਕਰਨ ਲਈ ਜਾਂਦੇ ਹਨ ਜਦੋਂ ਉਹ ਲੋਕ ਮ੍ਰਿਤਕ ਦੇਹ ਦਾ ਸਸਕਾਰ ਕਰਨ ਵਿਚ ਲੱਗੇ ਹੁੰਦੇ ਹਨ ਤਾਂ ਸਮਸ਼ਾਨ ਘਾਟ ਵਿਚ ਹੀ ਖੜੇ ਵਾਹਨਾਂ ਵਿਚੋਂ ਕੀਮਤੀ ਸਮਾਨ ਚੋਰੀ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਇਹ ਕੰਮ ਜਾਂ ਤਾਂ    ਨਸ਼ੇੜੀਆਂ ਦਾ ਹੈ ਜਾਂ ਫਿਰ ਸ਼ਰਾਰਤੀ ਅਨਸਰਾਂ ਦਾ ਹੈ| ਉਹਨਾਂ ਕਿਹਾ ਕਿ ਬੀਤੇ ਦਿਨ ਉਹਨਾਂ ਦੀ ਪਤਨੀ ਵੀ ਕਿਸੇ ਵਿਅਕਤੀ ਦੇ ਸਸਕਾਰ ਮੌਕੇ ਆਪਣੀ ਐਕਟਿਵਾ ਉਪਰ ਉਸ ਸਮਸ਼ਾਨ ਘਾਟ ਗਈ ਸੀ ਜਦੋਂ ਉਹ ਵਾਪਸ ਆਉਣ ਲੱਗੀ ਤਾਂ ਦੇਖਿਆ ਕਿ ਉਸਦੀ ਐਕਟਿਵਾ ਦੀ ਡਿਗੀ ਦਾ ਤਾਲਾ ਟੁਟਿਆ ਹੋਇਆ ਸੀ ਤੇ ਉਸ ਵਿਚੋਂ ਪਰਸ ਗਾਇਬ ਸੀ| ਉਹਨਾਂ ਦਸਿਆ ਕਿ ਪਰਸ ਵਿਚ 7 ਹਜਾਰ ਰੁਪਏ ਸਨ|
ਉਹਨਾਂ ਕਿਹਾ ਕਿ ਇਸ ਸਮਸ਼ਾਨ ਘਾਟ ਵਿਚ ਅਨੇਕਾਂ ਹੀ ਚੋਰੀ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ ਪਰ ਇਹਨਾਂ ਚੋਰਾਂ ਨੂੰ ਅਜੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ| ਉਹਨਾਂ ਦਸਿਆ ਕਿ ਕਈ ਵਾਰ ਤਾਂ ਲ ੋਕਾਂ ਨੂੰ ਆਪਣੇ ਘਰ ਪਹੁੰਚ ਕੇ ਹੀ ਪਤਾ ਚਲਦਾ ਹੈ ਕਿ ਸਮਸ਼ਾਨ ਘਾਟ ਮ੍ਰਿਤਕ ਦੇਹ ਦੇ ਸਸਕਾਰ ਦੌਰਾਨ ਉਸਦੇ ਵਾਹਨ ਵਿਚੋਂ ਉਸਦਾ ਕੀਮਤੀ ਸਮਾਨ ਗਾਇਬ ਹੋ ਚੁਕਿਆ ਹੈ| ਉਹਨਾਂ ਮੰਗ ਕੀਤੀ ਕਿ ਸਮਸ਼ਾਨ ਘਾਟ ਵਿਚ ਹੁੰਦੀਆਂ ਚੋਰੀਆਂ ਰੋਕਣ ਲਈ ਯੋਗ ਉਪਰਾਲੇ ਕੀਤੇ ਜਾਣ|

Leave a Reply

Your email address will not be published. Required fields are marked *