ਸਮਸਤੀਪੁਰ ਵਿੱਚ ਸ਼ਰਾਬ ਤਸਕਰਾਂ ਅਤੇ ਪੁਲੀਸ ਵਿਚਕਾਰ ਹੋਈ ਫਾਈਰਿੰਗ ਦੌਰਾਨ ਹਵਲਦਾਰ ਦੀ ਮੌਤ

ਪਟਨਾ, 28 ਨਵੰਬਰ (ਸ.ਬ.) ਬਿਹਾਰ ਵਿੱਚ ਸ਼ਰਾਬਬੰਦੀ ਦੇ ਬਾਅਦ ਵੀ ਲਗਾਤਾਰ ਸ਼ਰਾਬ ਤਸਕਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ| ਅਪਰਾਧੀ ਸ਼ਰੇਆਮ ਸ਼ਰਾਬ ਦੀ ਸਪਲਾਈ ਕਰ ਰਹੇ ਹਨ| ਬਿਹਾਰ ਦੇ ਸਮਸਤੀਪੁਰ ਜ਼ਿਲੇ ਤੋਂ ਸ਼ਰਾਬ ਤਸਕਰ ਅਤੇ ਪੁਲੀਸ ਵਿਚਕਾਰ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ| ਸ਼ਰਾਬ ਤਸਕਰੀ ਦੀ ਖਬਰ ਮਿਲਣ ਤੇ ਛਾਪੇਮਾਰੀ ਕਰਨ ਪੁੱਜੀ ਪੁਲੀਸ ਅਤੇ ਅਪਰਾਧੀਆਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਇਕ ਹਵਲਦਾਰ ਦੀ ਮੌਤ ਹੋ ਗਈ|
ਜਾਣਕਾਰੀ ਮਿਲਦੇ ਹੀ ਜ਼ਿਲੇ ਦੇ ਸਰਾਏਰੰਜਨ ਥਾਣਾ ਖੇਤਰ ਦੇ ਇੰਦਰਵਾਰਾ ਪੁਲੀਸ ਨੂੰ ਸ਼ਰਾਬ ਤਸਕਰੀ ਦੀ ਸੂਚਨਾ ਮਿਲੀ, ਜਿਸ ਦੇ ਬਾਅਦ ਥਾਣਾ ਇੰਚਾਰਜ਼ ਆਪਣੇ ਕੁਝ ਸਾਥੀਆਂ ਨਾਲ ਦੇਰ ਰਾਤੀ ਛਾਪਾ ਮਾਰਨ ਪੁੱਜੇ| ਦੋਹਾਂ ਪਾਸੇ ਤੋਂ ਫਾਈਰਿੰਗ ਹੋਈ, ਇਸ ਵਿਚਕਾਰ ਹਵਲਦਾਰ ਅਨਿਲ ਕੁਮਾਰ ਦੀ ਮੌਤ ਹੋ ਗਈ ਅਤੇ ਥਾਣਾ ਇੰਚਾਰਜ਼ ਮਨੋਜ ਸਿੰਘ ਜ਼ਖਮੀ ਹੋ ਗਏ|
ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਅਧਿਕਾਰੀ ਦੀਪਕ ਰੰਜਨ ਪੁਲੀਸ ਬਲ ਨਾਲ ਘਟਨਾ ਸਥਾਨ ਤੇ ਪੁੱਜੇ| ਉਨ੍ਹਾਂ ਦੇ ਪੁੱਜਣ ਤੋਂ ਪਹਿਲੇ ਅਪਰਾਧੀ ਘਟਨਾ ਸਥਾਨ ਤੋਂ ਫਰਾਰ ਹੋ ਚੁੱਕੇ ਸੀ| ਇਸ ਮੁਕਾਬਲੇ ਵਿੱਚ ਕਈ ਪੁਲੀਸ ਕਰਮਚਾਰੀ ਜ਼ਖਮੀ ਹੋ ਗਏ| ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *