ਸਮਾਜਸੇਵੀ ਆਗੂ ਸ੍ਰ. ਦਯਾਲ ਸਿੰਘ ਦਾ ਦਿਹਾਂਤ

ਐਸ. ਏ. ਐਸ, 18 ਅਪ੍ਰੈਲ (ਸ.ਬ.) ਦਸਮੇਸ਼ ਵੈਲਫੇਅਰ ਕੌਂਸਲ ਦੇ ਜਨਰਲ ਸੱਕਤਰ ਸ੍ਰ. ਦਯਾਲ ਸਿੰਘ ਦਾ ਬੀਤੀ ਸ਼ਾਮ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿਹਾਂਤ ਹੋ ਗਿਆ| ਉਹ 78 ਵਰ੍ਹਿਆਂ ਦੇ ਸਨ| ਉਹ ਫੇਜ਼-7 ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਵੀ ਜਨਰਲ ਸਕੱਤਰ ਸਨ ਅਤੇ ਸਮਾਜਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ|
ਫੇਜ਼-7 ਦੇ ਕੌਂਸਲਰ ਸ੍ਰ. ਫੂਲਰਾਜ ਸਿੰਘ ਨੇ ਸ੍ਰ. ਦਯਾਲ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰ. ਦਯਾਲ ਸਿੰਘ ਹਮੇਸ਼ਾ ਨੌਜਵਾਨਾਂ ਦਾ ਹੌਂਸਲਾ ਵਧਾਉਂਦੇ ਸਨ ਅਤੇ ਸਮਾਜਸੇਵਾ ਦੇ ਕੰਮਾਂ ਲਈ ਹਰ ਵੇਲੇ ਹਾਜਿਰ ਰਹਿੰਦੇ ਸਨ| ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-7 ਦੇ ਪ੍ਰਧਾਨ ਸ੍ਰ. ਜਸਬੀਰ ਸਿੰਘ ਜੱਸੀ ਅਤੇ ਅਹੁਦੇਦਾਰਾਂ ਸ੍ਰੀ ਚਮਨਲਾਲ ਵਰਮਾ, ਸ੍ਰ. ਜੋਗਿੰਦਰ ਸਿੰਘ ਭੁੱਡਾ ਅਤੇ ਸ੍ਰ. ਜਸਵਿੰਦਰ ਸਿੰਘ ਵਾਲੀਆ ਨੇ ਵੀ ਸ੍ਰ. ਦਯਾਲ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ|
ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੌਂਸਲ ਦੀ ਮੀਟਿੰਗ ਵਿੱਚ ਸ੍ਰ. ਦਯਾਲ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ| ਇਸ ਮੌਕੇ ਬੁਲਾਰਿਆਂ ਨੇ ਕਿਹਾ ਸ੍ਰ. ਦਯਾਲ ਸਿੰਘ ਦੇ ਬੇਵਕਤੀ ਵਿਛੋੜੇ ਕਾਰਨ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| ਮੀਟਿੰਗ ਦੌਰਾਨ ਸ੍ਰ. ਬਲਬੀਰ ਸਿੰਘ ਭਮਰਾ, ਸ੍ਰ. ਕੰਵਰਦੀਪ ਸਿੰਘ ਮਣਕੂ, ਸ੍ਰ. ਗੁਰਚਰਨ ਸਿੰਘ ਨੰਨੜਾ, ਸ੍ਰ. ਸਰਵਨ ਸਿੰਘ ਗੋਲਡੀ, ਸ੍ਰ. ਦਰਸ਼ਨ ਸਿੰਘ, ਸ੍ਰ. ਸੁਖਦੇਵ ਸਿੰਘ ਵਾਲੀਆ, ਸ੍ਰੀ ਅਵਤਾਰ ਚੰਦ ਸੈਹਬੀ, ਸ੍ਰ. ਹਰਭਜਨ ਸਿੰਘ, ਸ੍ਰ. ਕਰਤਾਰ ਸਿੰਘ ਕਲਸੀ, ਸ੍ਰੀ ਮਨਫੂਲ ਚੰਦ, ਸ੍ਰੀ ਲਖਬੀਰ ਸਿੰਘ, ਸ੍ਰ. ਜੱਸਾ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਗਾਹਲਾ ਅਤੇ ਹੋਰਨਾਂ ਮੈਂਬਰਾਂ ਵਲੋਂ ਸ੍ਰ. ਦਯਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ|

Leave a Reply

Your email address will not be published. Required fields are marked *