ਸਮਾਜਸੇਵੀ ਹਰਸ਼ਦੀਪ ਸਰਾਂ ਨੇ ਸਿਲਵੀ ਪਾਰਕ ਵਿੱਚ ਲਗਾਏ 500 ਬੂਟੇ

ਐਸ.ਏ.ਐਸ ਨਗਰ, 11 ਅਗਸਤ (ਸ.ਬ.) ਸਮਾਜਸੇਵੀ ਹਰਸ਼ਦੀਪ ਸਰਾ ਨੇ ਫੇਜ਼-10 ਵਿਚਲੇ ਸਿਲਵੀ ਪਾਰਕ ਵਿਚ ਟਰੈਕ ਦੇ ਨਾਲ ਨਾਲ 500 ਬੂਟੇ ਲਗਾਏ ਹਨ| ਇਨ੍ਹਾਂ ਬੂਟਿਆਂ ਨੂੰ ਲਗਾਉਣ ਲਈ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਮਦਦ ਲਈ|
ਇਸ ਮੌਕੇ ਹਰਸ਼ਦੀਪ ਸਰਾ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਵਿਚ ਫੁੱਲਦਾਰ ਬੂਟੇ ਹਨ ਜਿਨ੍ਹਾਂ ਨਾਲ ਸਿਲਵੀ ਪਾਰਕ ਦੀ ਸੁੰਦਰਤਾ ਵਧੇਗੀ ਕਿਉਂਕਿ ਇਨ੍ਹਾਂ ਵਿਚ ਕਈ ਰੰਗਾਂ ਦੇ ਫੁੱਲ ਖਿੜਣਗੇ|
ਉਨ੍ਹਾਂ ਦੱਸਿਆ ਕਿ ਸਿਲਵੀ ਪਾਰਕ ਦੀ ਹਾਲਤ ਮਾੜੀ ਹੈ ਅਤੇ ਇੱਥੇ ਗੋਡੇ ਗੋਡੇ ਘਾਹ ਉੱਗਿਆ ਹੋਇਆ ਹੈ ਜਿਸਦੀ ਕੋਈ ਸਫਾਈ ਨਹੀਂ ਕੀਤੀ ਜਾ ਰਹੀ| ਉਨ੍ਹਾਂ ਨੇ ਕਮਿਸ਼ਨਰ ਨਗਰ ਨਿਗਮ ਤੋਂ ਮੰਗ ਕੀਤੀ ਕਿ ਇਸ ਸਬੰਧੀ ਤੁਰੰਤ ਕਾਰਵਾਈ ਕਰਕੇ ਘਾਹ ਪੁਟਵਾਇਆ ਜਾਵੇ ਅਤੇ ਬੂਟਿਆਂ ਨੂੰ ਪਾਣੀ ਦੇਣ ਦੀ ਵਿਵਸਥਾ ਕੀਤੀ ਜਾਵੇ| ਇਸ ਮੌਕੇ ਅਮਰਜੀਤ ਸਿੰਘ ਬਾਜਵਾ ਚੇਅਰਮੈਨ ਸ਼ੈਮਰਾਕ ਸਕੂਲ, ਹਰਿੰਦਰ ਸਿੰਘ ਗਿੱਲ, ਮੁਕੇਸ਼ ਭੱਲਾ ਅਤੇ ਹੋਰ ਸਾਥੀ ਹਾਜਰ ਸਨ|

Leave a Reply

Your email address will not be published. Required fields are marked *