ਸਮਾਜਿਕ ਭਾਈਚਾਰਾ ਸੰਸਥਾ ਦੀ ਅਹਿਮ ਮੀਟਿੰਗ ਹੋਈ

ਐਸ.ਏ.ਐਸ.ਨਗਰ, 15 ਅਪ੍ਰੈਲ (ਸ.ਬ.) ਸਮਾਜਿਕ ਭਾਈਚਾਰਾ ਸੰਸਥਾ ਫੇਜ-2 ਮੁਹਾਲੀ ਦੀ ਇਕ ਮੀਟਿੰਗ ਸ. ਐਸ.ਐਸ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਮੰਗਤ ਰਾਏ ਅਰੋੜਾ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦਾ ਮਸਲਾ ਪ੍ਰਮੁੱਖਤਾ ਨਾਲ ਉਠਾਇਆ ਗਿਆ ਅਤੇ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ| ਇਸ ਮੀਟਿੰਗ ਵਿੱਚ ਮਹਿੰਦਰ ਸਿੰਘ, ਗੁਰਦੇਵ ਸਿੰਘ ਬੈਂਸ, ਅਤੁਲ ਸ਼ਰਮਾ ਐਸ.ਆਰ ਅਰੋੜਾ, ਸੁਰਿੰਦਰ ਸਿੰਘ ਫਰਨੀਚਰ ਵਾਲੇ ਨੂੰ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਬਲਵਿੰਦਰ ਸਿੰਘ, ਅਮਰਜੀਤ ਸਿੰਘ ਬੈਂਸ, ਭੁਪਿੰਦਰ, ਮਨਜੀਤ ਸਿੰਘ ਸਿੱਧੂ, ਗੁਰਬਚਨ ਸਿੰਘ, ਤੇਜਿੰਦਰ ਸਿੰਘ ਸੈਣੀ, ਰਛਪਾਲ ਸਿੰਘ, ਆਸਮਨ ਅਰੋੜਾ, ਵੀਰਇੰਦਰ ਪਾਲ ਸਿੰਘ, ਮਨਪ੍ਰੀਤ ਸਿੰਘ, ਪੱਤਰਕਾਰ ਵਾਲੀਆ, ਅਵਨੀਤ ਕੌਰ, ਕਿਰਨ ਦੀਪ ਕੰਗ, ਦੀਆ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *