ਸਮਾਜਿਕ ਭਾਈਚਾਰਾ ਸੰਸਥਾ ਦੀ ਚੋਣ ਮੌਕੇ ਅਹਿਮ ਸਖਸ਼ੀਅਤਾਂ ਦਾ ਸਨਮਾਨ ਕੀਤਾ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਸਮਾਜਿਕ ਭਾਈਚਾਰਾ ਸੰਸਥਾ ਦੀ ਇਕ ਮੀਟਿੰਗ ਸ੍ਰ. ਐਸ ਐਸ ਵਾਲੀਆ ਦੀ ਸਰਪ੍ਰਸਤੀ ਹੇਠ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਇਸ ਚੋਣ ਵਿੱਚ ਐਸ ਐਸ ਵਾਲੀਆ ਨੂੰ ਸੰਸਥਾ ਦਾ ਮੁੱਖ ਕੋਆਰਡੀਨੇਟਰ , ਮੰਗਤ ਰਾਏ ਅਰੋੜਾ ਨੂੰ ਕੋਆਰਡੀਨੇਟਰ, ਏ ਐਸ ਬੈਂਸ ਨੂੰ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਨੂੰ ਸੰਯੁਕਤ ਕੋਆਰਡੀਨੇਟਰ, ਸੁਰਿੰਦਰ ਸਿੰਘ ਫਰਨੀਚਰ ਵਾਲੇ ਨੂੰ ਪ੍ਰਬੰਧਕ ਸਕੱਤਰ, ਹਰਵਿੰਦਰ ਸਿੰਘ ਨੂੰ ਪੀ ਆਰ ਓ, ਅਤੁੱਲ ਸ਼ਰਮਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ|
ਇਸ ਮੌਕੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ, ਪਰਮਜੀਤ ਸਿੰਘ ਸਹਾਇਕ ਕਮਿਸ਼ਨਰ ਰੂਪ ਨਗਰ ਨੂੰ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਜੇ ਪੀ ਵੋਹਰਾ, ਐਚ ਐਲ ਕਪੂਰ, ਐਮ ਐਸ ਸੋਹੀ, ਗੁਰਬਚਨ ਸਿੰਘ, ਭੁਪਿੰਦਰ ਸਿੰਘ, ਐਸ ਐਸ ਚਾਵਲਾ, ਮਨਮੋਹਨ ਕੌਰ ਸਾਬਕਾ ਐਮ ਸੀ, ਅਸਮਨ ਅਰੋੜਾ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *