ਸਮਾਜਿਕ ਭਾਈਚਾਰਾ ਸੰਸਥਾ ਦੀ ਮੀਟਿੰਗ ਹੋਈ

ਐਸ. ਏ. ਐਸ ਨਗਰ, 23 ਜੁਲਾਈ (ਸ.ਬ.) ਮੁਹਾਲੀ ਫੇਜ਼-2 ਦੀ ਸਮਾਜਿਕ ਭਾਈਚਾਰਾ ਸੰਸਥਾ ਦੀ ਮੀਟਿੰਗ ਪ੍ਰਧਾਨ ਐਸ. ਐਸ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਸ਼ੇ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਤੇ ਚਿੰਤਾ ਪ੍ਰਗਟ ਕੀਤੀ ਗਈ| ਸੰਸਥਾ ਨੇ ਫੈਸਲਾ ਕੀਤਾ ਨਸ਼ੇ ਦੇ ਵੱਧ ਰਹੇ ਰੁਝਾਨ ਦੇ ਖਿਲਾਫ ਮੁਹਿੰਮ ਚਲਾਈ ਜਾਵੇਗੀ| ਇਸ ਸਮੇਂ ਸਮਾਜ ਪ੍ਰਤੀ ਸੇਵਾਵਾਂ ਦੇਣ ਵਾਲੇ ਸਮਾਜ ਸੇਵੀ ਬਲਵਿੰਦਰ ਸਿੰਘ ਫੇਜ਼-4 ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੀਟਿੰਗ ਵਿੱਚ ਕਾਂਗਰਸੀ ਆਗੂ ਅਤੁਲ ਸ਼ਰਮਾ, ਸੁਰਿੰਦਰ ਸਿੰਘ ਫਰਨੀਚਰ ਵਾਲੇ, ਬੀਬੀ ਮਨਮੋਹਨ ਕੌਰ, ਐਸ ਚਾਵਲਾ, ਰਛਪਾਲ ਸਿੰਘ, ਪ੍ਰੀਤੀ, ਸ. ਗੁਰਚਰਨ ਸਿੰਘ, ਐਚ. ਐਲ ਕਪੂਰ, ਹਰਬਿੰਦਰ ਸਿੰਘ, ਏ. ਐਸ ਬੈਂਸ ਅਤੇ ਪ੍ਰੋਫੈਸਰ ਸੋਢੀ ਹਾਜਰ ਸਨ|

Leave a Reply

Your email address will not be published. Required fields are marked *