ਸਮਾਜ ਦੇ ਕਮਜ਼ੋਰ ਵਰਗ ਦੀ ਸੁਰੱਖਿਆ ਦਾ ਇੰਤਜਾਮ ਕਰਨਾ ਯੋਗੀ ਸਰਕਾਰ ਦੀ ਜਿੰਮੇਵਾਰੀ : ਮਾਇਆਵਤੀ

ਲਖਨਊ, 1 ਸਤੰਬਰ (ਸ.ਬ.) ਬਹੁਜਨ ਸਮਾਜ ਪਾਰਟੀ (ਬਸਪਾ) ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਪਿਛਲੇ 2 ਦਿਨਾਂ ਵਿੱਚ 4 ਦਲਿਤਾਂ ਦਾ ਕਤਲ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਨੂੰ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਦੀ ਸੁਰੱਖਿਆ ਦਾ ਪੂਰਾ ਇੰਤਜ਼ਾਮ ਕਰਨ ਦੀ ਜ਼ਰੂਰਤ ਹੈ| ਮਾਇਆਵਤੀ ਨੇ ਟਵੀਟ ਕੀਤਾ, ”ਯੂ.ਪੀ. ਦੀ ਭਾਜਪਾ ਸਰਕਾਰ ਵਿੱਚ ਵੈਸੇ ਤਾਂ ਸਾਰੇ ਸਮਾਜ ਦੇ ਲੋਕ ਹਰ ਤਰ੍ਹਾਂ ਦੇ ਜ਼ੁਲਮ ਨਾਲ ਪੀੜਤ ਹਨ ਪਰ ਦਲਿਤਾਂ ਦੇ ਉੱਪਰ ਅਨਿਆਂ ਅਤੇ ਅੱਤਿਆਚਾਰ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਬੇਹੱਦ ਚਿੰਤਾ ਦੀ ਗੱਲ ਹੈ| ਰਾਏਬਰੇਲੀ ਵਿੱਚ ਪੁਲੀਸ          ਬੇਰਹਿਮੀ ਵਿੱਚ ਦਲਿਤ ਨੌਜਵਾਨ ਦੀ ਮੌਤ ਅਤੇ ਆਗਰਾ ਵਿੱਚ ਤਿੰਨ ਦਲਿਤਾਂ ਦਾ ਕਤਲ ਆਦਿ ਬੇਹੱਦ ਦੁਖਦ ਅਤੇ ਬੇਹੱਦ ਨਿੰਦਾਯੋਗ|”
ਉਨ੍ਹਾਂ ਕਿਹਾ,”ਯੂ.ਪੀ. ਦੀਆਂ ਇਨ੍ਹਾਂ ਤਾਜ਼ਾ ਘਟਨਾਵਾਂ ਦੇ ਸੰਬੰਧ ਵਿੱਚ ਸਰਕਾਰ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਧਾਰਾਵਾਂ ਅਤੇ ਤੁਰੰਤ ਕਾਰਵਾਈ ਕਰਨ ਦੇ ਨਾਲ ਹੀ ਖਾਸ ਕਰ ਕੇ ਕਮਜ਼ੋਰ ਵਰਗਾਂ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰੇ, ਬਸਪਾ ਦੀ ਇਹ ਮੰਗ ਹੈ| ਯੂ.ਪੀ. ਵਿੱਚ ਆਏ ਦਿਨ ਅਜਿਹੀਆਂ ਦਰਦਨਾਕ ਘਟਨਾਵਾਂ ਇੱਥੇ ਜੰਗਲਰਾਜ ਹੋਣ ਨੂੰ ਹੀ ਸਾਬਤ ਕਰਦੀਆਂ ਹਨ|”
ਜਿਕਰਯੋਗ ਹੈ ਕਿ ਆਗਰਾ ਦੇ ਏਤਮਾਦੌਲਾ ਖੇਤਰ ਵਿੱਚ ਦਲਿਤ ਜੋੜੇ ਅਤੇ ਉਨ੍ਹਾਂ ਦੇ ਬੇਟੇ ਦੀ ਅੱਧ ਸੜੀਆਂ ਲਾਸ਼ਾਂ ਮਕਾਨ ਦੇ ਅੰਦਰ ਮਿਲੀਆਂ ਸਨ| Tੁੱਥੇ ਹੀ ਰਾਏਬਰੇਲੀ ਦੇ ਲਾਲਗੰਜ ਇਲਾਕੇ ਵਿੱਚ ਪੁਲੀਸ ਹਿਰਾਸਤ ਵਿੱਚ ਇਕ ਦਲਿਤ ਨੌਜਵਾਨ ਦੀ ਮੌਤ ਹੋ ਗਈ ਸੀ| ਹਾਲਾਂਕਿ ਜ਼ਿਲ੍ਹਾ ਅਤੇ ਪੁਲੀਸ ਪ੍ਰਸ਼ਾਸਨ ਨੇ ਘਟਨਾ ਤੇ ਦੁਖ ਜ਼ਾਹਰ ਕਰਦੇ ਹੋਏ ਇਕ ਦਿਨ ਦੀ ਤਨਖਾਹ ਦੇ ਤੌਰ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ|

Leave a Reply

Your email address will not be published. Required fields are marked *