ਸਮਾਜ ਦੇ ਸਾਰੇ ਵਰਗਾਂ ਨੇ ਦਿੱਤਾ ਕਿਸਾਨ ਸੰਘਰਸ਼ ਨੂੰ ਸਮਰਥਨ ਭਲਕੇ ਦੇ ਭਾਰਤ ਬੰਦ ਲਈ ਆਪ ਮੁਹਾਰੇ ਅੱਗੇ ਆ ਕੇ ਦਿੱਤਾ ਸਮਰਥਨ


ਐਸ ਏ ਐਸ ਨਗਰ, 7 ਦਸੰਬਰ (ਸ.ਬ.) ਦਿੱਲੀ ਬਾਰਡਰ ਤੇ ਮੋਰਚਾ ਲਗਾ ਕੇ ਬੈਠੀਆਂ ਕਿਸਾਨ ਯੂਨੀਅਨਾਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਵੱਖ ਵੱਖ ਵਰਗਾਂ ਦੀਆਂ                        ਜੱਥੇਬੰਦੀਆਂ ਵਲੋਂ ਖੁੱਲਾ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਵਪਾਰੀਆਂ, ਵਕੀਲਾਂ, ਸਰਕਾਰੀ ਕਰਮਚਾਰੀਆਂ ਅਤੇ ਹੋਰਨਾਂ ਵੱਖ ਵੱਖ ਜੱਥੇਬੰਦੀਆਂ ਨੇ ਭਲਕੇ ਦੇ ਭਾਰਤ ਬੰਦ ਨੂੰ ਮੁਕੰਮਲ ਤੌਰ ਤੇ ਕਾਮਯਾਬ ਕਰਨ ਲਈ ਅੱਗੇ ਹੋ ਕੇ ਕੰਮ ਕਰਨ ਦਾ ਐਲਾਨ ਕੀਤਾ ਹੈ| 
ਵਪਾਰ ਮੰਡਲ ਮੁਹਾਲੀ ਦੇ             ਅਹੁਦੇਦਾਰਾਂ ਨੇ ਅੱਜ ਪ੍ਰਧਾਨ ਸ੍ਰੀ ਵਿਨੀਤ ਵਰਮਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕਰਕੇ ਕਿਸਾਨ ਜਥੇਬੰਦੀਆਂ ਵਲੋਂ ਦਿਤੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਣ ਕਰਦਿਆਂ ਮੁਹਾਲੀ ਵਿੱਚ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ| ਇਸ ਮੌਕੇ ਸੰਬੋਧਨ ਕਰਦਿਆਂ ਵਿਨੀਤ ਵਰਮਾ ਨੇ ਕਿਹਾ ਕਿ ਸਮੂਹ ਮਾਰਕੀਟਾਂ ਦੇ ਅਹੁਦੇਦਾਰਾਂ ਨੂੰ ਕਿਹਾ ਗਿਆ ਹੈ ਕਿ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਸਮਰਥਣ ਕਰਦਿਆਂ ਮਾਰਕੀਟਾਂ ਵਿੱਚ ਦੁਕਾਨਾਂ ਬੰਦ ਰੱਖੀਆਂ ਜਾਣ| ਉਹਨਾਂ ਕਿਹਾ ਕਿ ਸਿਰਫ ਦਵਾਈਆਂ ਦੀਆਂ ਦੁਕਾਨਾਂ ਨੂੰ ਖੁਲਾ ਰਖਿਆ ਜਾਵੇਗਾ| 
ਇਸ ਮੌਕੇ ਸ੍ਰੀ ਕੁਲਵੰਤ ਸਿੰਘ ਚੌਧਰੀ, ਸ੍ਰੀ ਸ਼ੀਤਲ ਸਿੰਘ, ਅਕਵਿੰਦਰ ਸਿੰਘ ਗੋਸਲ, ਸਰਬਜੀਤ ਸਿੰਘ ਪਾਰਸ,ਸ੍ਰ ਫੌਜਾ ਸਿੰਘ, ਸੁਰੇਸ਼ ਗੋਇਲ, ਰਾਜਪਾਲ ਸਿੰਘ, ਆਤਮਾ ਰਾਮ ਅਗਰਵਾਲ, ਕੁਲਦੀਪ ਸਿੰਘ ਕਟਾਣੀ, ਕਰਮਜੀਤ ਸਿੰਘ ਹਾਜਰ ਸਨ|   
ਆਲ ਇੰਡੀਆ ਲਾਇਰਜ਼ ਯੂਨੀਅਨ ਅਤੇ ਇੰਡੀਅਲ            ਐਸੋਸੀਏਸ਼ਨ ਆਫ ਲਾਇਰਜ਼, ਪੰਜਾਬ ਅਤੇ ਚੰਡੀਗੜ੍ਹ ਵੱਲੋਂ ਸਯੁੰਕਤ ਕਿਸਾਨ ਮੰਚ ਭਾਰਤ ਵੱਲੋਂ ਦਿੱਤੇ 8 ਦਸੰਬਰ ਦੇ ਭਾਰਤ ਬੰਦ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ| ਦੋਵਾਂ ਵਕੀਲ ਜੱਥੇਬੰਦੀਆਂ ਦੀ  ਸ਼੍ਰੀ ਤਾਰਾ ਸਿੰਘ ਚਾਹਲ ਅਤੇ ਜਸਪਾਲ ਸਿੰਘ ਦੱਪਰ ਦੀ ਪ੍ਰਧਾਨਗੀ ਹੇਠ, ਜੂਡੀਸ਼ੀਅਲ ਕੰਪਲੈਕਸ, ਮੁਹਾਲੀ ਵਿਖੇ ਹੋਈ ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ  ਪਾਰਲੀਮੈਂਟ ਰਾਹੀਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਵਾ ਕੇ ਭਾਰਤ ਦੇ ਕਿਸਾਨਾਂ ਦੇ ਨਾਲ ਧ੍ਰੋਹ ਕੀਤਾ ਗਿਆ ਹੈ ਅਤੇ ਖੇਤੀਬਾੜੀ ਸੈਕਟਰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆ ਅੰਬਾਨੀ ਅਤੇ ਅੰਡਾਨੀ ਨੂੰ ਸੌਪਣ ਦਾ ਜੋ ਕਾਨੂੰਨ ਪਾਸ ਕੀਤਾ ਹੈ ਉਹ  ਭਾਰਤ ਦੇ ਕਿਸਾਨਾਂ ਦੇ ਨਾਲ ਧੋਖਾ ਹੈ, ਇਹ ਕਾਨੂੰਨ ਕੇਵਲ                ਕਾਰਪੋਰੇਟ ਘਰਾਣਿਆ ਨੂੰ ਖੁਸ਼ ਕਰਨ ਦੇ ਲਈ ਬਗੈਰ ਕਿਸਾਨਾਂ ਦੇ  ਸਹਿਮਤੀ ਤੋਂ ਪਾਸ ਕੀਤੇ ਗਏ ਹਨ| 
ਇਸ ਮੌਕੇ  2 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਪੂਰੀ ਹੁਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਦੋਵੇਂ ਜੱਥੇਬੰਦੀਆ ਵੱਲੋਂ ਦਿੱਲੀ ਬਾਰਡਰ ਤੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋ ਕੇ ਸਮੱਰਥਨ ਦੇਣ ਦਾ ਫੈਸਲਾ ਕੀਤਾ ਗਿਆ| ਮੀਟਿੰਗ ਵਿੱਚ ਦੋਵਾਂ ਜੱਥੇਬੰਦੀਆ ਦੇ ਸੁਬਾਈ ਆਗੂ ਸ਼੍ਰੀ ਹਰਚੰਦ ਬਾਂਠ, ਦਰਸ਼ਨ ਸਿੰਘ ਧਾਲੀਵਾਲ, ਸਪੂਰਨ ਸਿੰਘ ਛਾਜਲੀ, ਪਰਮਜੀਤ ਸਿੰਘ ਖੰਨਾ, ਚਰਨਜੀਤ ਛਾਗਾਰਾਏ, ਸਰਬਜੀਤ ਸਿੰਘ ਵਿਰਕ, ਅਮਰਜੀਤ ਸਿੰਘ ਲੌਗੀਂਆ, ਜੇ. ਐਸ ਸੰਧੂ, ਸੋਨੀਆ ਸਾਂਬਰ ਅਤੇ ਮਨਜੀਤ ਕੌਰ ਚੰਡੀਗੜ੍ਹ ਸ਼ਾਮਿਲ ਹੋਏ| 
ਇਸੇ ਦੌਰਾਨ ਪੰਜਾਬ ਸਟੇਟ ਜਿਲ੍ਹਾ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਨੇ ਕਿਸਾਨ ਜਥੇਬੰਦੀਆਂ ਵਲੋਂ ਦਿਤੇ ਗਏ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ| ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਗੁਰਨਾਮ ਸਿੰਘ ਵਿਰਕ, ਸੂਬਾ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਅਤੇ ਜਨਰਲ ਸਕੱਤਰ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਯੂਨੀਅਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਕਿਸਾਨ           ਜੱਥੇਬੰਦੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ| ਉਹਨਾਂ ਕਿਹਾ ਕਿ ਪੰਜਾਬ  ਸਮੇਤ ਪੂਰੇ ਦੇਸ਼ ਦੇ ਕਿਸਾਨ, ਮਜਦੂਰ, ਆੜ੍ਹਤੀਏ ਅਤੇ ਹੋਰ ਪ੍ਰਭਾਵਿਤ ਲੋਕ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ| ਉਹਨਾਂ ਕਿਹਾ ਕਿ 8 ਦਸੰਬਰ ਨੂੰ ਡੀ ਸੀ ਦਫਤਰਾਂ ਦੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਭਾਰਤ ਬੰਦ ਦੇ ਸੱਦੇ ਵਿੱਚ ਸ਼ਾਮਲ ਹੋਣਗੇ| ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੁੰਗਾਂ ਤੁਰੰਤ ਮੰਨੀਆਂ ਜਾਣ,  ਖੇਤੀ ਕਾਨੂੰਨ, ਬਿਜਲੀ ਐਕਟ 2020 ਪਰਾਲੀ ਕਾਨੂੰਨ ਰੱਦ ਕੀਤੇ ਜਾਣ|  
ਇਪਟਾ ਪੰਜਾਬ ਨੇ ਵੀ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਦਿਤੇ ਸੱਦੇ ਦੀ ਹਮਾਇਤ ਕੀਤੀ ਹੈ| ਇਕ ਬਿਆਨ ਵਿੱਚ ਇਪਟਾ ਪੰਜਾਬ ਦੇ ਪ੍ਰਚਾਰ ਸਕੱਤਰ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਵਿੱਚ ਇਪਟਾ ਪੰਜਾਬ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹੈ| 
ਇਸ ਦੌਰਾਨ ਮੁਹਾਲੀ ਸਮਾਲ ਇੰਡਸਰੀਜ ਵੈਲਫੇਅਰ ਸੁਸਾਇਟੀ ਨੇ 8 ਦਸੰਬਰ ਨੂੰ ਦਿਤੇ ਭਾਰਤ ਬੰਦ ਦੀ ਪੂਰਨ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ| 
ਸੁਸਾਇਟੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਬਿਲਖੂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਕਿਸਾਨਾਂ ਵਲੋਂ 8 ਦਸੰਬਰ ਨੂੰ ਦਿਤੇ ਭਾਰਤ ਬੰਦ ਦੀ ਪੂਰਨ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ| ਇਸ ਮੌਕੇ ਸਿੰਘਵੀਰ ਸਿੰਘ, ਭੁਪਿੰਦਰ ਸਿੰਘ, ਸੀ ਪੀ ਸਿੰਘ, ਗੁਰਮੀਤ ਸਿੰਘ ਸਿਆਣ, ਮਨਜੀਤ ਸਿੰਘ, ਜਗਤਾਰ ਸਿੰਘ ਕੁਕੂ, ਸੁਨੀਲ ਦੱਤ, ਦਵਿੰਦਰ ਸਿੰਘ, ਹਰਜੀਤ ਸਿੰਘ, ਸੋਨੀ, ਬ੍ਰਹਮ ਸਿੰਘ, ਤਰਲੋਕ ਚੰਦ , ਦਰਸ਼ਨ  ਸਿੰਘ, ਭੁਪਿੰਦਰ ਸਿੰਘ ਵੀ ਮੌਜੂਦ ਸਨ|  
ਸਾਂਝਾ ਮੁਲਾਜਮ ਮੰਚ ਪੰਜਾਬ ਤੇ ਯੂ.ਟੀ.  ਨੇ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ ਕੀਤੀ ਹੈ| ਇੱਕ ਸਾਂਝੇ ਬਿਆਨ ਵਿੱਚ ਮੰਚ ਦੇ ਮੁੱਖ ਸੰਚਾਲਕ ਸੁਖਚੈਨ ਸਿੰਘ ਖਹਿਰਾ, ਸੂਬਾ ਕਨਵੀਨਰ ਗੁਰਮੇਲ ਸਿੰਘ ਸਿੱਧੂ, ਮੁਹਾਲੀ ਦੇ ਜਿਲ੍ਹਾ ਕਨਵੀਨਰ, ਜਗਜੀਤਸਿੰਘ, ਚੰਡੀਗੜ੍ਹ ਕਨਵੀਨਰ  ਜਗਦੇਵ ਕੌਲ, ਕੋ-ਕਨਵੀਨਰ ਰਜੀਵ ਸ਼ਰਮਾ, ਸਿਵਲ ਸਕੱਤਰੇਤ ਦੇ ਆਗੂ ਸ਼ੁਸ਼ੀਲ ਕੁਮਾਰ ਫੌਜੀ, ਬਲਰਾਜ ਸਿੰਘ ਦਾਉਂ, ਗੁਰਪ੍ਰੀਤ ਸਿੰਘ ਗਰਚਾ, ਮਨਦੀਪ ਸਿੰਘ ਸਿੱਧ,ੂ ਸ਼ਵਿੰਦਰ ਕੌਰ, ਅਮਰਜੀਤ ਸਿੰਘ, ਪਰਮਿੰਦਰ ਸਿੰਘ ਖੰਗੂੜਾ, ਅਮਿਤ ਕਟੋਚ ਨੇ ਕਿਹਾ ਕਿ ਸਮੂਹ ਮੁਲਾਜਮ ਵਰਗ ਕਿਸਾਨਾਂ ਦੇ ਮਸਲਿਆਂ ਦੀ ਹਮੇਸ਼ਾ ਹਮਾਇਤ ਕਰਦਾ ਰਹੇਗਾ| 
ਪੰਜਾਬ ਐਜੂਕੇਸ਼ਨ ਫੋਰਮ  ਵਲੋਂ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਦਿਤੇ ਭਾਰਤ ਬੰਦ ਦਾ ਸਮਰਥਣ ਕੀਤਾ ਹੈ| ਇਕ ਸਾਂਝੇ ਬਿਆਨ ਵਿੱਚ ਫੋਰਮ ਦੇ ਚੇਅਰਮੈਨ ਪ੍ਰਿੰਸੀਪਲ ਤਰਸੇਮ ਬਾਹੀਆ ਅਤੇ ਸਕੱਤਰ ਡਾ. ਸ਼ਿੰਦਰਪਾਲ ਸਿੰਘ ਨੇ ਕਿਹਾ ਕਿ ਫੋਰਮ ਅਤੇ ਇਸਦੀਆਂ ਸਹਿਯੋਗੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ 8 ਦਸੰਬਰ ਦੇ ਭਾਰਤ ਬੰਦ ਵਿੱਚ ਹਿਸਾ ਲੈਣਗੀਆਂ| ਉਹਨਾਂ ਕਿਹਾ ਕਿ ਇਸ ਅੰਦੋਲਨ ਦੇ ਪ੍ਰਭਾਵ ਨੇ ਹਰ ਕਿਸਮ ਦੇ ਜਾਤੀਗਤ, ਧਾਰਮਿਕ, ਖੇਤਰੀ ਅ ਤੇ ਭਾਸ਼ਾਈ ਵਖਰੇਵੇਂ ਖਤਮ ਕਰ ਦਿਤੇ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਅੰਦੋਲਨ ਨੂੰ ਸਹਿਯੋਗ ਅਤੇ ਹਮਾਇਤ ਮਿਲ ਰਹੀ ਹੈ| ਉਹਨਾਂ ਸਾਰੇ ਬੁਧੀਜੀਵੀਆਂ, ਲੇਖਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 8 ਦਸੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *