ਸਮਾਜ ਭਲਾਈ ਲਈ ਅੱਗੇ ਆਉਣ ਨੌਜਵਾਨ : ਐਡਵੋਕੇਟ ਪ੍ਰਿੰਸ

ਐਸ ਏ ਐਸ ਨਗਰ, 19 ਫਰਵਰੀ (ਸ.ਬ.) ਸਮਾਜ ਭਲਾਈ ਦੇ ਕੰਮਾਂ ਲਈ ਜਿੱਥੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਥੇ ਬਜੁਰਗਾਂ ਨੂੰ ਵੀ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਨੌਜਵਾਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਸਮਾਜਿਕ ਭਾਈਚਾਰਾ ਸੰਸਥਾ ਫੇਜ਼ 2 ਮੁਹਾਲੀ ਦੀ ਇੱਕ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੰਬੋਧਨ ਕਰਦਿਆਂ ਕੀਤਾ|
ਇਸ ਮੌਕੇ ਸ੍ਰ. ਪ੍ਰਿੰਸ ਨੇ ਕਿਹਾ ਕਿ ਉਹ ਮੁਹਾਲੀ ਇਲਾਕੇ ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ| ਉਹਨਾਂ ਕਿਹਾ ਕਿ ਮੁਹਾਲੀ ਇਲਾਕੇ ਦੇ ਕਿਸੇ ਵੀ ਵਸਨੀਕ ਨੂੰ ਕੋਈ ਵੀ ਸੱਮਸਿਆ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ| ਇਸ ਮੌਕੇ ਸੰਸਥਾ ਵਲੋਂ ਸ੍ਰ. ਪ੍ਰਿੰਸ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ|
ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਫੇਜ਼ 2 ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸ੍ਰ. ਪ੍ਰਿੰਸ ਨੂੰ ਦੱਸੀਆਂ ਅਤੇ ਸ੍ਰ. ਪ੍ਰਿੰਸ ਨੇ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਤਾ|
ਇਸ ਮੌਕੇ ਮੁੱਖ ਕੋਆਰਡੀਨੇਟਰ ਸ੍ਰ. ਐਸ ਐਸ ਵਾਲੀਆ , ਏ ਐਸ ਬੈਂਸ, ਮਨਜੀਤ ਸਿੰਘ ਸਿੱਧੂ, ਸੁਰਿੰਦਰ ਸਿੰਘ ਫਰਨੀਚਰ ਵਾਲੇ, ਭਾਈ ਬਲਵਿੰਦਰ ਸਿੰਘ, ਬੀਬੀ ਮਨਮੋਹਨ ਕੌਰ , ਜੇ ਪੀ ਵੋਹਰਾ, ਐਚ ਐਲ ਕਪੂਰ, ਰਛਪਾਲ ਸਿੰਘ, ਪ੍ਰੀਤੀ, ਗੁਰਬਚਨ ਸਿੰਘ, ਅਤੁਲ ਸ਼ਰਮਾ, ਹਰਵਿੰਦਰ ਸਿੰਘ, ਐਸ ਐਸ ਚਾਵਲਾ, ਭਿਪੰਦਰ ਸਿੰਘ, ਬੀ ਐਸ ਸੋਹੀ, ਵੀਰਇੰਦਰ ਪਾਲ ਸਿੰਘ, ਸਤਨਾਮ ਸਿੰਘ ਪ੍ਰਾਪਰਟੀ ਡੀਲਰ ਵੀ ਮੌਜੂਦ ਸਨ|

Leave a Reply

Your email address will not be published. Required fields are marked *