ਸਮਾਜ ਵਿੱਚ ਔਰਤ ਦਾ ਬਹੁਤ ਵੱਡਾ ਸਥਾਨ : ਬੀਬੀ ਰਾਮੂੰਵਾਲੀਆ

ਚੰਡੀਗੜ੍ਹ, 8 ਮਾਰਚ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਲਾਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਦੀ ਅਗਵਾਈ ਵਿੱਚ ਸੰਸਥਾ ਹੈਲਪਿੰਗ ਹੈਪਲੈਸ ਦੀ ਸਮੂਹ ਟੀਮ ਨੇ ਪਿੰਡ ਲਾਲੜੂ ਦੇ ਸਰਕਾਰੀ ਕੰਿਨਆ ਸਕੂਲ ਵਿਖੇ ਮਹਿਲਾ ਦਿਵਸ ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਲੜਕੀਆਂ ਨੂੰ ਪੜ੍ਹਾਈ ਲਈ ਕਾਪੀਆਂ ਤੇ ਹੋਰ ਪੜ੍ਹਾਈ ਦਾ ਜਰੂਰੀ ਸਮਾਨ ਵੰਡਿਆ ਗਿਆ ਅਤੇ ਕੁਸ਼ਤੀ ਵਿੱਚ ਜਿੱਤ ਕੇ ਆਈ ਨਵਜੋਤ ਕੌਰ ਨੂੰ ਵਧਾਈ ਦਿੱਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਸਮਾਜ ਵਿੱਚ ਔਰਤ ਦਾ ਇੱਕ ਬਹੁਤ ਵੱਡਾ ਸਥਾਨ ਹੈ| ਔਰਤ ਨੇ ਹੀ ਸਮਾਜ ਬਣਾਇਆ ਹੈ| ਸਾਰੇ ਸਮਾਜ ਨੂੰ ਔਰਤਾਂ ਦੇ ਗੁਣਾ ਦੀ ਕਦਰ ਪਵਾਉਣੀ ਚਾਹੀਦੀ ਹੈ| ਅੱਜ ਦੇ ਸਮੇਂ ਵਿੱਚ ਔਰਤਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ| ਹੁਣ ਅਨੇਕਾਂ ਹੀ ਲੋਕ ਵਿਆਹ ਤਂੋ ਬਾਅਦ ਧੀਆਂ ਮਤਲਬ ਨੂੰਹਾਂ ਨੂੰ ਛੱਡ ਦਿੰਦੇ ਹਨ| ਸਾਰੀ ਜਿੰਦਗੀ ਉਹ ਆਪਣੇ ਮਾਪਿਆਂ ਦੇ ਘਰ ਬਿਤਾ ਦਿੰਦੀਆਂ ਹਨ| ਇਸ ਗਲਤ ਕੰਮ ਨੂੰ ਰੋਕਣ ਲਈ ਹਰ ਧੀ ਨੂੰ ਆਪਣੇ ਆਪ ਨੂੰ ਮਜਬੂਤ ਕਰਨਾ ਪਵੇਗਾ| ਧੀਆਂ ਨੂੰ ਆਪਣੇ ਗੁਣਾਂ ਦੀ ਕਦਰ ਪਵਾਉਣੀ ਪਵੇਗੀ| ਜੋ ਵਿਅਕਤੀ ਦਾਜ ਮੰਗ ਕੇ ਵਿਆਹ ਕਰ ਰਿਹਾ ਹੈ ਉਸ ਨਾਲ ਕਦੇ ਵੀ ਵਿਆਹ ਨਾ ਕਰੋ |
ਉਹਨਾਂ ਕਿਹਾ ਕਿ ਵਿਦੇਸ਼ ਜਾਣ ਦੇ ਲਾਲਚ ਵਿੱਚ ਵੀ ਵਿਦੇਸ਼ ਆਏ ਲੜਕੇ ਨਾਲ ਵਿਆਹ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ ਕਿ ਉਹ ਤੁਹਾਡੀ ਕਦਰ ਕਰ ਰਿਹਾ ਹੈ| ਅੱਜ ਦੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਤੇ ਵੀ ਪ੍ਰਸ਼ਨ ਉੱਠਦੇ ਜਾ ਰਹੇ ਹਨ, ਕਿTੁਂਕਿ ਕੁਝ ਦਿਨਾਂ ਵਿੱਚ ਹੀ ਔਰਤਾਂ ਨਾਲ ਕਈ ਮਾੜੀਆਂ ਘਟਨਾਵਾਂ ਵਾਪਰੀਆਂ ਹਨ| ਘਰ ਤੋਂ ਬਾਹਰ ਜਾਂਦੇ ਸਮਂੇ ਆਪਣੇ ਆਲੇ ਦੁਆਲੇ ਧਿਆਨ ਨਾਲ ਦੇਖ ਕੇ ਜਾਓ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਗੱਲ ਨਾ ਕਰੋ| ਇਸ ਮੌਕੇ ਪਿੰ੍ਰਸੀਪਲ ਅਮਰਜੀਤ ਕੌਰ, ਸ੍ਰ. ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਰੁਪਿੰਦਰ ਕੌਰ ਸਿੰਧੂ ਇੰਚਾਰਜ (ਵੈਨਕੁਵਰ ਕੈਨੇਡਾ), ਗੁਰਪ੍ਰੀਤ ਸਿੰਘ ਹੁੰਦਲ, ਅਮਨਦੀਪ ਸਿੰੰਘ ਮਿੰਡਾ, ਸ਼ਿਵ ਕੁਮਾਰ ਸਲਾਹਕਾਰ, ਗੁਰਪਾਲ ਸਿੰਘ ਮਾਨ ਹਾਜਰ ਸਨ|

Leave a Reply

Your email address will not be published. Required fields are marked *