ਸਮਾਜ ਵਿੱਚ ਦਿਖਾਵੇ ਦੀ ਪਰੰਪਰਾ ਦਾ ਨਵਾਂ ਖਤਰਨਾਕ ਰੂਪ ਹੈ ਸੈਲਫੀ

ਇਹ ਮੁੱਦਾ ਨਵਾਂ ਨਹੀਂ ਹੈ, ਤਾਂ ਜਿਆਦਾ ਪੁਰਾਣਾ ਵੀ ਨਹੀਂ ਹੈ, ਜਦੋਂ ਦੇਸ਼ ਵਿੱਚ ਸੈਲਫੀ (ਖੁਦ ਦੀ ਤਸਵੀਰ) ਐਕਸਪਰਟ ਦਸ ਕੇ ਵੇਚੇ ਜਾ ਰਹੇ ਸਮਾਰਟ ਫੋਨਾਂ ਕਾਰਨ ਜਾਨਲੇਵਾ ਹਾਦਸੇ ਵਾਪਰੇ ਹਨ| ਅੰਮ੍ਰਿਤਸਰ ਵਿੱਚ ਜੋੜਾ ਫਾਟਕ ਦੇ ਨੇੜੇ ਦਸ਼ਹਿਰੇ ਦੇ ਦਿਨ ਰਾਵਣ ਨੂੰ ਜਲਾਉਣ ਦੇ ਮੌਕੇ ਲੰਘੀ ਟ੍ਰੇਨ ਦੀ ਚਪੇਟ ਵਿੱਚ ਆ ਕੇ 60 ਵਿਅਕਤੀ ਮਾਰੇ ਗਏ ਤਾਂ ਦੱਸਿਆ ਗਿਆ ਕਿ ਉਸ ਸਮੇਂ ਮੰਚ ਉਪਰ ਬਤੌਰ ਮੁੱਖ ਮਹਿਮਾਨ ਮੌਜੂਦਾ ਪੰਜਾਬ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਸੈਲਫੀ ਲੈ ਰਹੀ ਸੀ| ਅਜਿਹੀ ਹੀ ਇੱਕ ਘਟਨਾ ਮੁੰਬਈ ਵਿੱਚ ਹੋਈ ਜਿਥੇ 21 ਅਕਤੂਬਰ ਨੂੰ ਦੇਸ਼ ਕੇ ਪਹਿਲੇ ਡੋਮੇਸਟਿਕ ਕਰੂਜ ਦਾ ਉਦਘਾਟਨ ਹੋਇਆ| ਮੁੱਖ ਮੰਤਰੀ ਦਵਿੰਦਰ ਫੜਣਨਵੀਸ ਦੀ ਪਤਨੀ ਅੰਮ੍ਰਿਤਾ ਬਤੌਰ ਮਹਿਮਾਨ ਪਹੁੰਚੀ ਸੀ| ਉਥੇ ਸੁਰੱਖਿਆ ਤੋੜ ਕੇ ਕਰੂਜ ਦੇ ਖਤਰਨਾਕ ਕਿਨਾਰੇ ਉਪਰ ਜਾ ਪਹੁੰਚੀ ਅਤੇ ਸੈਲਫੀ ਲੈਣ ਲੱਗੀ| ਇਸ ਨਾਲ ਪਤਾ ਚੱਲਦਾ ਹੈ ਕਿ ਵੱਡੀਆਂ ਹਸਤੀਆਂ ਵੀ ਸੈਲਫੀ ਦੀਆਂ ਸ਼ਿਕਾਰ ਹਨ| ਵੱਡਾ ਸੰਦੇਸ਼ ਹੈ ਕਿ ਸੈਲਫੀ ਪ੍ਰੇਮ ਨਾਲ ਉਹ ਸਮਾਜ ਨੂੰ ਸਮਾਰਟਫੋਨ ਦੀ ਜਾਨਲੇਵਾ ਪ੍ਰਵ੍ਰਿਤੀ ਦੇ ਵੱਲ ਧੱਕ ਰਹੇ ਹਨ| ਪਿਛਲੇ ਸਾਲ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਸਾਲਾਂ ਤੋਂ ਦੁਨੀਆਂ ਵਿੱਚ ਸੈਲਫੀ ਦੇ ਕਾਰਣ ਇਕ ਨਵੀਂ ਬਿਮਾਰੀ ਸੈਲਫਾਇਟਿਸ ਨੇ ਜਨਮ ਲੈ ਲਿਆ ਹੈ| ਲੰਦਨ ਦੀ ਨਾਟਿੰਘਮ ਟ੍ਰੇਂਟ ਯੂਨੀਵਰਸਿਟੀ ਅਤੇ ਤਮਿਲਨਾਡੁ ਦੇ ਤਿਆਗਰਾਜ ਸਕੂਲ ਆਫ ਮੈਨੇਜਮੈਂਟ ਦੇ ਇਸ ਸਾਂਝੇ ਅਧਿਐਨ ਤੋਂ ਨਿਕਲੇ ਨਤੀਜੇ ਵਿੱਚ ਕਿਹਾ ਹੈ ਕਿ ਦਿਨ ਭਰ ਵਿੱਚ ਤਿੰਨ ਤੋਂ ਜਿਆਦਾ ਸੈਲਫੀ ਲੈਣ ਵਾਲਾ ਵਿਅਕਤੀ ਨਵਂੀਂ ਚੱਲੀ ਬਿਮਾਰੀ ਸੈਲਫਾਇਟਿਸ ਦਾ ਸ਼ਿਕਾਰ ਹੈ| ਇਹ ਸ਼ੋਧ ਅੰਤਰਰਾਸ਼ਟਰੀ ਜਰਨਲ ਆਫ ਮੈਂਟਲ ਹੇਲਥ ਐਂਡ ਏਡਿਕਸ਼ਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ| ਇਸ ਵਿੱਚ ਕਿਹਾ ਗਿਆ ਕਿ ਸੈਲਫਾਇਟਿਸ ਡਿਸਆਰਡਰ ਨਾਲ ਗ੍ਰਸਤ ਲੋਕ ਆਤਮ ਵਿਸ਼ਵਾਸ਼ ਵਧਾਉਣ, ਮੂਡ ਠੀਕ ਕਰਨ, ਯਾਦਾਂ ਸਮੇਟਣ , ਖੁਦ ਦਾ ਪ੍ਰਚਾਰ ਕਰਨ ਅਤੇ ਖੁਦ ਨੂੰ ਦੂਸਰਿਆਂ ਤੋਂ ਅੱਗੇ ਦਿਖਾਉਣ ਦੇ ਉਦੇਸ਼ ਨਾਲ ਵਾਰ-ਵਾਰ ਸੈਲਫੀ ਖਿੱਚਦੇ ਰਹਿੰਦੇ ਹਨ| ਇਹ ਆਦਤਾਂ ਇੱਕ ਹੱਦ ਤਕ ਨਸ਼ੇੜੀਆਂ ਦੀ ਤਰਾਂ ਹੁੰਦੀਆਂ ਹਨ, ਜਿਨਾਂ ਨੂੰ ਆਪਣੇ ਕੀਤੇ ਦਾ ਕੋਈ ਹੋਸ਼ ਨਹੀਂ ਰਹਿੰਦਾ| ਸੈਲਫੀ ਦੀਆਂ ਸਮੱਸਿਆਵਾਂ ਉਪਰ ਪਹਿਲਾਂ ਵੀ ਕਈ ਰਿਪੋਰਟਾਂ ਆ ਚੁੱਕੀਆਂ ਹਨ| ਕਾਰਨੇਡ ਮੇਲਨ ਯੂਨੀਵਰਸਿਟੀ ਅਤੇ ਇੰਦ੍ਰਪ੍ਰਸਥ ਇੰਸਟੀਟਿਊਟ ਆਫ ਦਿਲੀ ਨੇ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ-ਮੀ ਮਾਇਸੈਲਫ ਐਂਡ ਮਾਈਕਿਲਫੀ ਜਾਰੀ ਕੀਤੀ ਸੀ| ਇਸ ਵਿੱਚ ਦਸਿਆ ਗਿਆ ਸੀ ਕਿ ਮਾਰਚ, 2014 ਤੋਂ ਸਤੰਬਰ, 2016 ਦੇ ਵਿਚਾਲੇ ਪੂਰੀ ਦੁਨੀਆ ਵਿੱਚ ਸੈਲਫੀ ਲੈਂਦੇ ਸਮੇਂ ਲਾਪਰਵਾਹੀ ਦੇ ਕਾਰਨ 127 ਮੌਤਾਂ ਹੋਈਆਂ, ਜਿਨ੍ਹਾਂ ਵਿੱਚ ਅੱਧੀਆਂ ਤੋਂ ਜਿਆਦਾ ਸਿਰਫ ਭਾਰਤ ਵਿੱਚ ਹੀ ਹੋਈਆਂ| ਮਤਲਬ 72 ਮੌਤਾਂ ਸਿਰਫ ਭਾਰਤ ਵਿੱਚ ਹੋਈਆਂ| ਸਮੁੰਦਰੀ ਕਿਨਾਰਿਆਂ ਉਪਰ ਤੇਜ ਲਹਿਰਾਂ ਦੇ ਵਿਚਾਲੇ, ਰੇਲ ਪਟਰੀਆਂ ਦੇ ਨੇੜੇ ਟ੍ਰੇਨ ਲੰਘਦੇ ਸਮੇਂ, ਕਿਸੇ ਉੱਚੀ ਇਮਾਰਤ ਦੇ ਟਾਪ ਉਪਰ, ਕਿਸੇ ਉੱਚੀ ਪਹਾੜੀ ਦੇ ਗਹਿਰੀ ਖਾਈ ਵਾਲੇ ਕਿਨਾਰੇ ਉਪਰ ਸੈਲਫੀ ਲੈਂਦੇ ਸਮੇਂ ਦਰਜਨਾਂ ਹਾਦਸੇ ਦੇਸ਼ ਵਿੱਚ ਹੋ ਚੁੱਕੇ ਹਨ| ਮਨੋਵਿਗਿਆਨ ਕਹਿੰਦਾ ਹੈ ਕਿ ਮੋਬਾਇਲ ਕੈਮਰੇ ਤੋਂ ਲਈਆਂ ਜਾਣ ਵਾਲੀਆਂ ਸੈਲਫੀਆਂ ਦਰਅਸਲ ਵਿਅਕਤੀ ਦੇ ਹੰਕਾਰ ਦੇ ਪ੍ਰਦਸ਼ਰਨ ਦਾ ਪੱਖ ਪੇਸ਼ ਕਰਦੀਆਂ ਹਨ| ਸਾਬਿਤ ਹੋ ਰਿਹਾ ਹੈ ਕਿ ਸੈਲਫੀਆਂ ਆਤਮਮੁਗਧਤਾ ਦੇ ਅਜਿਹੇ ਹਿੰਸਕ ਮੋੜ ਤਕ ਪਹੁੰਚ ਗਈਆਂ ਹਨ, ਜਿਥੇ ਲੋਕਾਂ ਨੂੰ ਆਪਣੀ ਜਾਂ ਦੂਜਿਆਂ ਦੀ ਜਾਨ ਦੀ ਬਜਾਏ ਇਹ ਫਿਕਰ ਜਿਆਦਾ ਹੈ ਕਿ ਸੈਲਫੀ ਲੈਣ ਦਾ ਕੋਈ ਵੀ ਡਰਾਵਨਾ ਅਤੇ ਰੋਮਾਂਚਿਕ ਸਨਸਨੀ ਪੈਦਾ ਕਰਨੇ ਵਾਲਾ ਖਤਰਨਾਕ ਮੌਕਾ ਨਾ ਛੁੱਟ ਜਾਵੇ| ਸੈਲਫੀ ਦੇ ਲਈ ਹਰ ਕਿਸਮ ਦੇ ਖਤਰੇ ਉਠਾਉਣ ਦੀ ਇੱਛਾ ਏਨੀ ਤੇਜ ਹੈ ਕਿ ਖਾਸ ਤੌਰ ਤੇ ਨੌਜਵਾਨ ਪੀੜੀ ਸ਼ਾਨਦਾਰ, ਮਹਿੰਗੇ ਅਤੇ ਸੈਲਫੀ ਵਿਸ਼ੇਸ਼ ਸਮਾਰਟਫੋਨ ਉਪਰ ਹਜਾਰਾਂ ਰੁਪਏ ਫੂਕਣ ਤੋਂ ਬਾਅਦ ਖਤਰੇ ਵਾਲੀ ਸੈਲਫੀ ਲੈ ਕੇ ਸੋਸ਼ਲ ਮੀਡੀਆ ਉਪਰ ਆਪਣੇ ਲਈ ਢੇਰਾਂ ਲਾਇਕ ਬਟੋਰ ਲੈਣੇ ਚਾਹੁੰਦੀ ਹੈ| | ਮਾਮਲਾ ਝੂਠੀ ਤਾਰੀਫ ਪਾਉਣ ਜਾਂ ਦਿਖਾਵੇ ਦਾ ਨਹੀਂ ਹੈ, ਬਲਕਿ ਇਸਦੇ ਕਈ ਸਮਾਜਿਕ ਅਤੇ ਕਾਨੂੰਨੀ ਪਹਿਲੂ ਵੀ ਹਨ, ਜਿਨ੍ਹਾਂ ਉਪਰ ਧਿਆਨ ਦੇਣਾ ਚਾਹੀਦਾ ਹੈ| ਆਮ ਤੌਰ ਤੇ ਸੈਲਫੀ ਖਿੱਚੀ ਜਾਂਦੀ ਹੈ ਕਿ ਉਸਦੇ ਰਾਹੀਂ ਲੋਕ ਸੋਸ਼ਲ ਮੀਡੀਆ ਦੇ ਕਿਸੇ ਮੰਚ ਉਪਰ ਕਿਸੇ ਅਨੋਖੇ ਮੌਕੇ ਉਪਰ ਖੁਦ ਦੀ ਤਸਵੀਰ ਨੂੰ ਇਹ ਸੋਚ ਕੇ ਪੇਸ਼ ਕੀਤਾ ਜਾ ਸਕੇ ਕਿ ਦੂਸਰੇ ਲੋਕ ਉਸ ਤਸਵੀਰ ਨੂੰ ਸ਼ੇਅਰ ਕਰਨ ਅਤੇ ਝੂਠ ਹੀ ਸਹੀ, ਪਰ ਉਸਦੀ ਤਾਰੀਫ ਕਰਨ| ਪਹਿਲਾਂ ਵੀ ਆਤਮਮੁਗਧ ਲੋਕ ਆਪਣੀ ਸੁੰਦਰਤਾ, ਅਮੀਰੀ ਜਾਂ ਅਪਣੀ ਵਿਸ਼ੇਸ਼ਤਾ ਦਾ ਪ੍ਰਦਸ਼ਰਨ ਕਰਨ ਲਈ ਉਤਸੁਕ ਰਹਿੰਦੇ ਸਨ ਪਰ ਇਸਦੇ ਤੌਰ-ਤਰੀਕੇ ਥੋੜੇ ਅਲੱਗ, ਮੁਸ਼ਕਿਲ ਅਤੇ ਮਹਿੰਗੇ ਸਨ| ਸਮਾਰਟ ਫੋਨਾਂ ਦੇ ਆਉਣ ਤੋਂ ਬਾਅਦ ਤੋਂ ਜਿਵੇਂ ਹਰ ਕੋਈ ਬਿਨਾਂ ਕਿਸੇ ਕਾਰਨ ਦੇ ਹੀ ਸੈਲਫੀ ਖਿੱਚਣਾ ਜਰੂਰੀ ਮੰਨਣ ਲੱਗਿਆ ਹੈ| ਸੈਲਫੀ ਸਾਡੇ ਸਮਾਜ ਦੀ ਸ਼ੋ-ਆਫ ਮਤਲਬ ਦਿਖਾਵਾ ਕਰਨ ਦੀ ਖਤਰਨਾਕ ਪਰੰਪਰਾ ਦਾ ਨਵਾਂ ਰੂਪ ਹੈ| ਆਤਮ ਪ੍ਰਚਾਰ ਦੀ ਇਹ ਆਦਤ ਕੁਝ ਲੋਕਾਂ ਨੂੰ ਥੋੜੀ ਦੇਰ ਦੇ ਲਈ ਦੂਸਰਿਆਂ ਦੇ ਮੁਕਾਬਲੇ ਸ਼੍ਰੇਸ਼ਠ ਹੋਣ ਦਾ ਮਾਮੂਲੀ ਅਹਿਸਾਸ ਭਾਵੇਂ ਹੀ ਕਰਾ ਦੇਵੇ ਪਰ ਬਾਅਦ ਵਿੱਚ ਇਹ ਸਨਕ ਬਿਮਾਰੀ ਅਤੇ ਸਮਾਜਿਕ ਸਮੱਸਿਆ ਦੇ ਰੂਪ ਵਿੱਚ ਹੀ ਪ੍ਰਗਟ ਹੁੰਦੀ ਹੈ| ਸਵਾਲ ਹੈ ਕਿ ਕੀ ਹੁਣ ਦੇਸ਼ ਨੂੰ ਸੈਲਫੀ ਦੀ ਆਚਾਰ ਸੰਹਿਤਾ ਬਾਰੇ ਨਹੀਂ ਵਿਚਾਰਨਾ ਚਾਹੀਦਾ| ਸਮਾਰਟ ਫੋਨ ਨਿਰਮਾਤਾਵਾਂ ਨੂੰ ਵੀ ਹਿਦਾਇਤਾਂ ਦੇਣਾ ਜਰੂਰੀ ਹਨ ਕਿ ਆਪਣੇ ਫੋਨ ਸੈਲਫੀ-ਐਕਸਪਰਟ ਕਹਿ ਕੇ ਨਾ ਵੇਚਣ|
ਮਨੀਸ਼ਾ ਸਿੰਘ

Leave a Reply

Your email address will not be published. Required fields are marked *