ਸਮਾਜ ਸੇਵਕ ਆਲਮਜੀਤ ਨੇ ਅੰਗਹੀਣ ਤੇ ਨੇਤਰਹੀਣ ਬੱਚਿਆਂ ਨਾਲ ਜਨਮ ਦਿਨ ਮਨਾਇਆ

ਐਸ ਏ ਐਸ ਨਗਰ, 20 ਦਸੰਬਰ (ਸ.ਬ. ) ਸਮਾਜ ਸੇਵਕ ਆਲਮਜੀਤ ਸਿੰਘ ਸਟੇਟ ਐਵਾਰਡੀ ਨੇ ਆਪਣਾ ਜਨਮ ਦਿਨ ਮਾਨਸਿਕ , ਸਰੀਰਕ ਤੌਰ ਤੇ ਅੰਗਹੀਣ ਅਤੇ ਨੇਤਰਹੀਣ ਬੱਚਿਆਂ ਨਾਲ ਫੇਜ਼ 9 ਦੇ ਇਕ ਹੋਟਲ ਵਿਖੇ ਮਨਾਇਆ| ਇਸ ਮੌਕੇ ਬੱਚਿਆਂ ਲਈ ਸਨੈਕਸ, ਦੁਪਹਿਰ ਦਾ ਖਾਣਾ ਅਤੇ ਡੀ ਜੇ ਦਾ ਪ੍ਰਬੰਧ ਕੀਤਾ ਗਿਆ|
ਇਸ ਮੌਕੇ ਸ੍ਰੀ ਆਲਮਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦਾ ਜਨਮ ਦਿਵਸ 25 ਦਸੰਬਰ ਨੂੰ ਹੁੰਦਾ ਹੈ ਪਰ ਉਸ ਦਿਨ ਬੱਚਿਆਂ ਨੂੰ ਛੁੱਟੀ ਹੁੰਦੀ ਹੈ| ਇਸ ਕਰਕੇ ਉਹ 25 ਦਸੰਬਰ ਤੋਂ ਪਹਿਲਾ ਹੀ ਇਹਨਾਂ ਬੱਚਿਆਂ ਨਾਲ ਆਪਣਾ ਜਨਮਦਿਨ ਮਨਾ ਲੈਂਦੇ ਹਨ| ਉਹਨਾਂ ਕਿਹਾ ਕਿ ਉਹ ਅਜਿਹਾ ਇਸ ਕਰਕੇ ਕਰਦੇ ਹਨ ਕਿਉਂਕਿ ਇਹ ਬੱਚੇ ਵੀ ਸੰਸਾਰ ਦਾ ਨਿਘ ਮਾਣ ਸਕਣ ਅਤੇ ਉਹਨਾਂ ਵਿੱਚ ਸੰਘਰਸ਼ ਕਰਨ ਦਾ ਉਤਸ਼ਾਹ ਪੈਦਾ ਹੋਵੇ|

Leave a Reply

Your email address will not be published. Required fields are marked *